ਦਿੱਲੀ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅੱਗੇ ਵਿੱਕ ਚੁੱਕੀ ਹੈ : ਐਡਵੋਕੇਟ ਨਿਰਵੈਰ ਸਿੰਘ

01/25/2021 3:50:53 PM

ਅੰਮ੍ਰਿਤਸਰ (ਅਨਜਾਣ) - ਦਿੱਲੀ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅੱਗੇ ਵਿੱਕ ਚੁੱਕੀ ਹੈ। ਜੇਕਰ ਉਹ ਕਿਸਾਨਾਂ ਦੀ ਮੰਨਦੀ ਹੈ ਤਾਂ ਕਾਰਪੋਰੇਟ ਘਰਾਣਿਆਂ ਤੋਂ ਫੰਡ ਆਉਣਾ ਬੰਦ ਹੋਵੇਗਾ ਅਤੇ ਜੇਕਰ ਕਾਰਪੋਰੇਟ ਘਰਾਣਿਆਂ ਦੀ ਮੰਨਦੀ ਹੈ ਤਾਂ ਕਿਸਾਨਾਂ ਨੇ ਨਹੀਂ ਜਿਊਣ ਦੇਣਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜੁਝਾਰੂ ਤੇ ਨਿਡੱਰ ਆਗੂ ਐਡਵੋਕੇਟ ਨਿਰਵੈਰ ਸਿੰਘ ਬਟਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸੇ ਦੇ ਮਿੱਤ ਨਹੀਂ ਜੇਕਰ ਕਾਰਪੋਰੇਟ ਘਰਾਣੇ ਅੱਜ ਉਸ ਨੂੰ ਫੰਡ ਦੇਣਾ ਬੰਦ ਕਰਨ ਤਾਂ ਉਹ ਉਨ੍ਹਾਂ ਦੀ ਵੀ ਸੀ.ਬੀ.ਆਈ. ਇਨਕੁਆਰੀ ਲਗਾ ਦੇਵੇ। 

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ 26 ਦੀ ਟਰੈਕਟਰ ਟਰਾਲੀ ਰੈਲੀ ਕੱਢਣ ਲਈ ਰੂਟ ਦੇ ਕੇ ਬਹੁਤ ਵਧੀਆ ਰੋਲ ਨਿਭਾਇਆ ਹੈ, ਕਿਉਂਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ ਦੀ ਇਜ਼ਾਜਤ ਹੈ। ਉਨ੍ਹਾਂ ਕਿਹਾ ਕਿ ਕੈਪਟਰ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕਾਂ ਮੈਂਬਰਾਂ ਨੂੰ ਨੌਕਰੀ ਅਤੇ 5-5 ਲੱਖ ਰੁਪਏ ਦੇਣ ਦਾ ਐਲਾਨ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਪਰ 13 ਐੱਮ.ਪੀ. ਤੇ ਰਾਜ ਸਭਾ ਦੇ ਮੈਂਬਰ ਆਪਣੇ ਫੰਡ ’ਚੋਂ 4-4 ਲੱਖ ਰੁਪਏ ਸ਼ਹੀਦ ਕਿਸਾਨਾਂ ਦੇ ਘਰ-ਘਰ ਜਾ ਕੇ ਦੇਣ। 

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸੈਂਟਰ ਸਰਕਾਰ ਸ਼ਹੀਦ ਕਿਸਾਨਾਂ ਨੂੰ ਕਿਉਂ ਦੇਵੇਗੀ ਸਹਾਇਤਾ? ਜੇਕਰ ਉਸਦਾ ਵੱਸ ਚੱਲੇ ਉਹ ਤਾਂ ਜ਼ਹਿਰ ਦੇ ਕੇ ਮਾਰ ਦੇਵੇ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਕਿਸਾਨ ਸੰਘਠਨਾਂ ਦੀ ਬਹੁਤ ਮਦਦ ਕਰ ਰਹੇ ਨੇ ਅਤੇ ਲੋੜ ਪੈਣ ’ਤੇ ਉਹ ਹੋਰ ਵੀ ਮਦਦ ਕਰਨਗੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

rajwinder kaur

This news is Content Editor rajwinder kaur