ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

06/16/2019 9:02:13 PM

ਬਟਾਲਾ, (ਬੇਰੀ)— ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਦੋ ਟਿੱਪਰਾਂ ਦੀ ਟੱਕਰ 'ਚ ਇਕ ਡਰਾਈਵਰ ਦੀ ਹੋਈ ਮੌਤ ਦੇ ਸਬੰਧ 'ਚ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਤਿੰਦਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਹਵੇਲੀ ਖੁਰਦ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਹੈ ਕਿ ਉਸਦਾ ਭਰਾ ਬਲਜਿੰਦਰ ਸਿੰਘ ਟਰੱਕ 'ਚ ਬਤੌਰ ਡਰਾਈਵਰੀ ਕਰਦਾ ਸੀ ਜਿਸਨੂੰ ਉਹ ਚਾਹ ਦੇਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਉਸਦੇ ਭਰਾ ਦਾ ਟਿੱਪਰ ਅੱਡਾ ਸ਼ਿਕਾਰ ਮਾਛੀਆਂ ਨੇੜੇ ਸਥਿਤ ਆਰਮੀ ਡੰਪ ਨੇੜੇ ਪੁੱਜਾ ਤਾਂ ਸਾਹਮਣਿਓਂ ਇਕ ਤੇਜ਼ ਰਫ਼ਤਾਰ ਟਰੱਕ ਜਿਸਨੂੰ ਹਰਨੇਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਵਾਲ ਕਲਾਂ ਚਲਾ ਰਿਹਾ ਸੀ, ਨੇ ਗਲਤ ਸਾਈਡ ਤੋਂ ਆਪਣਾ ਟਿੱਪਰ ਲਿਆ ਕੇ ਉਸਦੇ ਭਰਾ ਦੇ ਟਿੱਪਰ 'ਚ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਤੇ ਇਥੋਂ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਜਤਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਹਰਨੇਕ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


KamalJeet Singh

Content Editor

Related News