ਸਾਈਪ੍ਰਸ ਤੋਂ ਜਾਨ ਦਾ ਹਵਾਲਾ ਦੇ ਕੇ ਵਟਸਐਪ ’ਤੇ ਦਿੰਦਾ ਸੀ ਫਿਰੋਤੀ ਦੀ ਧਮਕੀ, ਹੋਇਆ ਨਾਮਜ਼ਦ

06/15/2022 12:31:34 PM

ਅੰਮ੍ਰਿਤਸਰ (ਸੰਜੀਵ) - ਕੇਂਦਰੀ ਜੇਲ੍ਹ ਵਿਚ ਬੰਦ ਆਪਣੇ ਸਾਥੀਆਂ ਦੇ ਇਸ਼ਾਰੇ ’ਤੇ ਵਿਦੇਸ਼ ਸਾਈਪ੍ਰਸ ਤੋਂ ਵਟਸਐਪ ਕਾਲ ਰਾਹੀਂ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਸੰਜੀਵ ਕੁਮਾਰ ਨੂੰ ਥਾਣਾ ਵੱਲਾ ਦੀ ਪੁਲਸ ਨੇ ਨਾਮਜ਼ਦ ਕਰ ਲਿਆ ਹੈ। ਦੂਜੇ ਪਾਸੇ ਉਸ ਦੇ ਤਿੰਨਾਂ ਸਾਥੀਆਂ ਨੂੰ ਜੇਲ੍ਹ ਵਿੱਚੋਂ ਜਾਂਚ ਲਈ ਪ੍ਰੋਡਕਸਨ ਵਾਰੰਟ ’ਤੇ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚ ਕਪਿਲ ਸਰਮਾ ਉਰਫ ਗੋਲੂ, ਜਤਿੰਦਰ ਸਿੰਘ ਗੋਲਡੀ ਅਤੇ ਜਨਕ ਲਾਲ ਸ਼ਾਮਲ ਹਨ। ਇਹ ਖੁਲਾਸਾ ਏ. ਡੀ. ਸੀ. ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਜਿਊਲਰ ਹਰਭਜਨ ਸਿੰਘ ਤੋਂ ਅਣਪਛਾਤੇ ਵਿਅਕਤੀ ਵਲੋਂ ਵਟਸਐਪ ਕਾਲ ਰਾਹੀਂ ਲੱਖਾਂ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਸ਼ਿਕਾਇਤ ਮਿਲੀ ਸੀ।

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਈਪ੍ਰਸ ਵਿਚ ਬੈਠੇ ਮੁਲਜ਼ਮ ਸੰਜੀਵ ਕੁਮਾਰ ਦਾ ਨਾਂ ਸਾਹਮਣੇ ਆਇਆ। ਜਿਉਂ-ਜਿਉਂ ਜਾਂਚ ਅੱਗੇ ਵਧੀ ਤਾਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਉਕਤ ਤਿੰਨਾਂ ਮੁਲਜ਼ਮਾਂ ਦੇ ਚਿਹਰੇ ਬੇਨਕਾਬ ਹੋਏ। ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸਾਈਪ੍ਰਸ ਤੋਂ ਫੋਨ ਕਰਦੇ ਸੁਣਿਆ ਗਿਆ, ਮੁਲਜ਼ਮਾਂ ਵਲੋਂ ਮੰਨਿਆ ਜਾ ਰਿਹਾ ਹੈ ਕਿ ਇਹ ਆਵਾਜ਼ ਅਤੇ ਕਾਲ ਸਾਈਪ੍ਰਸ ਤੋਂ ਸੰਜੀਵ ਕੁਮਾਰ ਨੇ ਕੀਤੀ ਸੀ, ਪੁਲਸ ਨੇ ਸਾਰਾ ਮਾਮਲਾ ਸੁਲਝਾ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਸਾਈਪ੍ਰਸ ਵਿਚ ਬੈਠੇ ਇਸ ਮੁਲਜ਼ਮ ਸੰਜੀਵ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ


rajwinder kaur

Content Editor

Related News