ਕਰਫਿਊ ਦੀ ਉਲੰਘਣਾ ਕਰਨ ਵਾਲੇ 4 ਗ੍ਰਿਫ਼ਤਾਰ

07/25/2020 2:06:09 AM

ਗੁਰਦਾਸਪੁਰ,(ਵਿਨੋਦ)-ਜ਼ਿਲਾ ਪੁਲਸ ਗੁਰਦਾਸਪੁਰ ਨੇ ਰਾਤ ਸਮੇਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਬਾਅਦ 'ਚ ਰਿਹਾਅ ਕਰ ਦਿੱਤਾ। ਜ਼ਿਲਾ ਪੁਲਸ ਮੁਖੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਏ. ਐੱਸ. ਆਈ. ਛਿੰਦਾ ਮਸੀਹ ਨੇ ਪੁਲਸ ਪਾਰਟੀ ਨਾਲ ਸਪੈਸ਼ਲ ਨਾਕਾਬੰਦੀ ਚੌਕੀ ਨਬੀਪੁਰ ਬਾਈਪਾਸ ਵਿਖੇ ਕੀਤੀ ਹੋਈ ਸੀ। ਇਸ ਦੌਰਾਨ ਰਾਤ 10.30 ਵਜੇ ਅਜੀਤ ਸਿੰਘ ਪੁੱਤਰ ਖਜ਼ਾਨ ਸਿੰਘ, ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ, ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਯਾਤਨਗਰ ਕਲਾਨੌਰ ਸਾਈਡ (ਜੀ. ਟੀ. ਰੋਡ) ਵੱਲੋਂ ਪੈਦਲ ਆ ਰਹੇ ਸਨ।

ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਸਬੰਧੀ ਲੱਗੇ ਕਰਫਿਊ ਦੌਰਾਨ ਰਾਤ ਸਮੇਂ ਬਾਹਰ ਨਿਕਲ ਕੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਸਿਟੀ ਪੁਲਸ ਸਟੇਸ਼ਨ 'ਚ ਤਾਇਨਾਤ ਏ. ਐੱਸ. ਆਈ. ਜੈ ਸਿੰਘ ਪੁਲਸ ਪਾਰਟੀ ਨਾਲ ਜਦੋਂ ਰਾਤ 1 ਵਜੇ ਭਾਈ ਲਾਲੋ ਚੌਕ ਪੁੱਜੇ ਤਾਂ ਰਿਆਜ਼ ਅਲੀ ਪੁੱਤਰ ਮੋਹਰਮ ਅਲੀ ਵਾਸੀ ਖਿਜ਼ਰਾਬਾਦ ਈਸਟ ਪ੍ਰਤਾਪ ਨਗਰ ਯਮੁਨਾ ਨਗਰ ਹਰਿਆਣਾ ਬਿਨਾਂ ਕੰਮ ਤੋਂ ਰਾਤ ਨੂੰ ਬਾਹਰ ਘੁੰਮ ਰਿਹਾ ਸੀ, ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Deepak Kumar

Content Editor

Related News