ਕੋਰੋਨਾ ਕਾਰਨ ਮਰੇ ਵਾਰਿਸਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇਵੇਗੀ 50 ਹਜ਼ਾਰ ਐਕਸਗ੍ਰੇਸ਼ੀਆ ਗ੍ਰਾਂਟ

10/14/2021 11:45:35 AM

ਗੁਰਦਾਸਪੁਰ (ਸਰਬਜੀਤ) - ਪੰਜਾਬ ਸਰਕਾਰ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੇਂਟ ਵਿਭਾਗ ਡੀ.ਐਮ (1-ਸ਼ਾਖਾ) ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਅਨੁਸਾਰ ਕੋਵਿਡ-19 ਦੌਰਾਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਸਬੰਧੀ ਪੰਜਾਬ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ।

ਇਸ ਸਬੰਧੀ ਭਾਰਤ ਸਰਕਾਰ ਵੱਲੋਂ ਕੋਵਿਡ-19 ਬੀਮਾਰੀ ਨਾਲ ਮਰ ਚੁੱਕੇ ਵਿਅਕਤੀਆ ਦੇ ਕਾਨੂੰਨੀ ਵਾਰਿਸਾਂ ਨੂੰ 50 ਹਜ਼ਾਰ ਐਕਸਗ੍ਰੇਸ਼ੀਆ ਗ੍ਰਾਂਟ ਐੱਸ.ਡੀ.ਆਰ.ਐੱਫ ਵਿੱਚੋਂ ਦੇਣ ਲਈ ਗਾਇਡਲਾਈਨ ਜਾਰੀ ਕੀਤੀਆਂ ਹਨ। ਇਸ ਲਈ ਨਿਰਦੇਸ਼ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿੱਚ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਚੁਕੀ ਹੈ, ਦੇ ਸਬੰਧੀ ਰਿਪੋਰਟ ਹਰ ਹਾਲਤ ਵਿੱਚ ਮਿਤੀ 15-10-21 ਤੱਕ ਇਸ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਦਿੱਤੀ ਜਾ ਸਕੇ। 
 


rajwinder kaur

Content Editor

Related News