ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ 2 ਕਾਬੂ

01/12/2019 5:37:20 AM

ਅੰਮ੍ਰਿਤਸਰ, (ਬੌਬੀ)- ਸੀ. ਆਈ. ਏ. ਸਟਾਫ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਚਮਰੰਗ ਰੋਡ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਸਾਹਮਣੇ ਤੋਂ ਆ ਰਹੀ ਆਈ-20 ਕਾਰ ਨੰ. ਪੀ ਬੀ 46 ਏ ਏ 2952 ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਸਵਾਰ ਇਕ ਹੀ ਪਿੰਡ ਦੇ ਰਹਿਣ ਵਾਲੇ 2 ਨੌਜਵਾਨ ਲਵਜੀਤ ਸਿੰਘ ਉਰਫ ਲਵਲੀ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਤਰਨਤਾਰਨ ਤੇ ਉਸ ਦਾ ਸਾਥੀ ਸਿਮਰਜੀਤ ਸਿੰਘ ਉਰਫ ਸਿਮਰ ਪੁੱਤਰ ਗੁਰਮੇਜ ਸਿੰਘ ਨੂੰ 32 ਬੋਰ ਦੇ ਇਕ ਗ਼ੈਰ-ਕਾਨੂੰਨੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ।
®ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ  ਦੇ ਮੁਖੀ ਵਵਿੰਦਰ ਮਹਾਜਨ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਚਮਰੰਗ ਰੋਡ ’ਤੇ ਇਕ ਆਈ-20 ਕਾਰ ਆ ਰਹੀ ਹੈ, ਜਿਸ ਵਿਚ ਸਵਾਰ ਨੌਜਵਾਨਾਂ ਕੋਲ ਗ਼ੈਰ-ਕਾਨੂੰਨੀ ਹਥਿਆਰ ਹੈ। ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਪੁਲਸ ਪਾਰਟੀ ਨਾਲ ਚਮਰੰਗ ਰੋਡ ’ਤੇ ਨਾਕਾਬੰਦੀ ਕਰ ਦਿੱਤੀ। ਜਹਾਜ਼ਗਡ਼੍ਹ ਵੱਲੋਂ ਆ ਰਹੀ ਕਾਰ ਨੂੰ ਜਦੋਂ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਸ਼ੀਆਂ ਨੇ ਕਾਰ ਸਡ਼ਕ ਦੇ ਕੰਢੇ ਰੋਕ ਲਈ। ਜਦੋਂ ਪੁਲਸ ਕਰਮਚਾਰੀ ਕਾਰ ਕੋਲ ਜਾ ਰਹੇ ਸਨ ਤਾਂ ਹਨੇਰੇ ਦਾ ਫਾਇਦਾ ਉਠਾ ਕੇ ਗੱਡੀ ਚਾਲਕ ਸਿਮਰਜੀਤ ਸਿੰਘ ਕਾਰ ਭਜਾ ਕੇ ਲੈ ਗਿਆ। ਲਵਜੀਤ ਸਿੰਘ ਨੂੰ ਪੁਲਸ ਪਾਰਟੀ ਨੇ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਥਾਣੇ ਲਿਜਾ ਕੇ ਜਦੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਸਾਥੀ ਦਾ ਨਾਂ ਸਿਮਰਜੀਤ ਸਿੰਘ ਦੱਸਿਆ। ਪੁਲਸ ਨੇ ਪਾਰਟੀ ਨੇ ਛਾਪੇਮਾਰੀ ਕਰਦਿਅਾਂ ਸਿਮਰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਆਈ-20 ਕਾਰ, 32 ਬੋਰ ਦਾ ਪਿਸਤੌਲ ਤੇ 32 ਬੋਰ ਦੇ 80 ਜ਼ਿੰਦਾ ਕਾਰਤੂਸ ਅਤੇ 40 ਕਾਰਤੂਸ ਰਿਵਾਲਵਰ ਦੇ ਬਰਾਮਦ ਕੀਤੇ।
ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਕਿ ਜਾਂਚ ਉਪਰੰਤ ਪਤਾ ਲੱਗ ਸਕੇ ਕਿ ਉਨ੍ਹਾਂ ਕੋਲ ਗ਼ੈਰ-ਕਾਨੂੰਨੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਕਿਥੋਂ ਆਏ ਤੇ ਉਨ੍ਹਾਂ ਦਾ ਕਿਹਡ਼ੇ ਗੈਂਗਸਟਰਾਂ ਨਾਲ ਸਬੰਧ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਹਥਿਆਰ ਸਪਲਾਈ ਕਰਦੇ ਹਨ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਜਾਵੇਗਾ। ਇਸ ਸਾਰੇ ਗਿਰੋਹ ਨੂੰ ਫਡ਼ਨ ਲਈ ਸੀ. ਆਈ. ਏ. ਸਟਾਫ ਵੱਲੋਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।