ਨਿਗਮ ਅਧਿਕਾਰੀਆਂ ਤੇ ਬਿਲਡਿੰਗ ਮਾਲਕਾਂ ਦੀ ਮਿਲੀਭੁਗਤ ਨਾਲ ਹੋ ਰਹੀ ਹੈ ਉਸਾਰੀ : ਨਿਰਮਲ ਸਿੰਘ

07/28/2020 5:43:47 PM

ਅੰਮ੍ਰਿਤਸਰ (ਅਨਜਾਣ) : ਹਮੇਸ਼ਾਂ ਸੁਰਖੀਆਂ 'ਚ ਰਹਿਣ ਵਾਲੀ ਨਗਰ-ਨਿਗਮ ਦੇ ਐੱਮ. ਟੀ. ਪੀ. ਵਿਭਾਗ ਬਾਰੇ ਅਕਸਰ ਲੋਕਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਉਹ ਆਪਣੀ ਕਾਰਗੁਜ਼ਾਰੀ 'ਚ ਇਨਸਾਫ਼ ਨਾ ਦਿਵਾਉਣ ਲਈ ਬਦਨਾਮ ਹੈ। ਇਸੇ ਤਰ੍ਹਾਂ ਦਾ ਮਾਮਲਾ ਕੋਵਿਡ-19 ਦੌਰਾਨ ਸ਼ਹਿਰ ਦੇ ਮਜੀਠਾ ਰੋਡ ਵਿਖੇ ਪ੍ਰਾਪਰਟੀ ਡੀਲਰ ਦੀ ਦੁਕਾਨ ਕਰਨ ਵਾਲੇ ਵਿਅਕਤੀ ਨਿਰਮਲ ਸਿੰਘ ਨੇ 27 ਮਈ ਨੂੰ ਮੇਅਰ ਨਗਰ-ਨਿਗਮ ਨੂੰ ਸ਼ਿਕਾਇਤ ਕਰਕੇ ਧਿਆਨ 'ਚ ਲਿਆਂਦਾ ਸੀ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਉਸ ਦੇ ਗਆਂਢ ਇਲੈਕਟ੍ਰੀਕਲ ਦੀ ਦੁਕਾਨ ਕਰਨ ਵਾਲੇ ਵਿਅਕਤੀ ਨੇ ਬਿਨਾਂ ਮਨਜ਼ੂਰੀ ਲਏ ਹੀ ਉਸਾਰੀ ਕਰ ਲਈ ਤੇ ਨਾਲ ਹੀ ਉਕਤ ਉਸਾਰੀ ਦੌਰਾਨ ਦੁਕਾਨ 'ਚ ਸੜਕ ਵਾਲੇ ਪਾਸੇ ਦਾ ਵਧਾਅ ਕਰ ਉਨ੍ਹਾਂ ਦੀ ਦੁਕਾਨ ਦੀ ਥੋੜ੍ਹੀ ਜਗ੍ਹਾ ਮੱਲ੍ਹ ਕੇ ਲੈਂਟਰ ਪਾਇਆ। ਇਸ ਬਾਰੇ ਪਤਾ ਚੱਲਦਿਆਂ ਹੀ ਉਨ੍ਹਾਂ ਨੇ ਪੁਲਸ ਚੌਂਕੀ ਮਜੀਠਾ ਰੋਡ ਤੇ ਨਗਰ-ਨਿਗਮ 'ਚ ਦਰਖ਼ਾਸਤ ਦਿੱਤੀ ਪਰ ਦੋ ਮਹੀਨੇ ਦਾ ਵਕਫ਼ਾ ਬੀਤ ਜਾਣ ਦੇ ਬਾਵਜੂਦ ਵੀ ਸਾਡਾ ਗਆਂਢੀ ਨਰੇਸ਼ ਕੁਮਾਰ ਸ਼ਰੇਆਮ ਬਿਲਡਿੰਗ ਬਣਾ ਰਿਹਾ ਹੈ ਤੇ ਕਾਰਪੋਰੇਸ਼ਨ ਆਪਣੀਆਂ ਅੱਖਾਂ ਤੇ ਕੰਨ ਬੰਦ ਕਰਕੇ ਸੁੱਤੀ ਪਈ ਹੈ। 

ਇਹ ਵੀ ਪੜ੍ਹੋਂ : ਮਾਮਲਾ 267 ਸਰੂਪ ਖੁਰਦ-ਬੁਰਦ ਹੋਣ ਦਾ: ਕੰਵਲਜੀਤ ਤੇ ਇਕ ਹੋਰ ਸਬੰਧਤ ਕਰਮਚਾਰੀ ਕੋਲੋਂ ਹੋਈ ਪੁੱਛਗਿੱਛ

ਨਿਰਮਲ ਸਿੰਘ ਵਲੋਂ ਮੇਅਰ ਨਗਰ-ਨਿਗਮ ਦੇ ਇਲਾਵਾ ਇਲਾਕੇ ਦੇ ਐੱਮ. ਟੀ. ਪੀ. ਪਰਮਿੰਦਰ ਸਿੰਘ ਨੂੰ ਦਰਖ਼ਾਸਤ ਦਿੱਤੀ ਗਈ। ਇਸ ਦੇ ਇਲਾਵਾ ਇਲਾਕੇ ਦੀ ਪੁਲਸ ਚੌਂਕੀ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਰਖ਼ਾਸਤ ਦੇ ਕੇ ਸੂਚਿਤ ਕਰਦਿਆਂ ਨਗਰ-ਨਿਗਮ ਕਮਿਸ਼ਨਰ ਕੋਮਲ ਮਿੱਤਲ ਨੂੰ ਦਰਖਾਸਤ ਨੰਬਰ 1998/28-7-2020 ਰਾਹੀਂ ਰਿਮਾਈਂਡਰ ਦਿੱਤਾ ਗਿਆ ਪਰ ਉਕਤ ਬਿਲਡਿੰਗ ਦੇ ਮਾਲਕ ਸ਼ਰੇਆਮ ਬਿਲਡਿੰਗ ਦੀ ਉਸਾਰੀ ਕਰ ਰਹੇ ਹਨ ਤੇ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਮਿਲੀ ਭੁਗਤ ਦੁਆਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਇਹ ਵੀ ਪੜ੍ਹੋਂ : ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)

ਕੀ ਕਹਿੰਦੇ ਨੇ ਕਮਿਸ਼ਨਰ ਕੌਮਲ ਮਿੱਤਲ 
ਇਸ ਸਬੰਧੀ ਜਦ ਨਗਰ-ਨਿਗਮ ਕਮਿਸ਼ਨਰ ਕੌਮਲ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਾਲਾਬੰਦੀ ਤੇ ਕਰਫਿਊ ਦੌਰਾਨ ਕੁਝ ਲੋਕਾਂ ਨੇ ਇਸਦਾ ਫਾਇਦਾ ਉਠਾਇਆ ਪਰ ਬਾਅਦ 'ਚ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ

ਕਾਰਵਾਈ ਕੀਤੀ ਜਾ ਰਹੀ ਹੈ : ਐੱਮ.ਟੀ. ਪੀ 
ਜਦ ਐੱਮ. ਟੀ. ਪੀ. ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਹੁਣੇ ਕਿਸੇ ਵਿਅਕਤੀ ਨੂੰ ਭੇਜ ਕੇ ਕੰੰਮ ਰੁਕਵਾ ਦਿੰਦਾ ਹਾਂ।

ਇਹ ਵੀ ਪੜ੍ਹੋਂ :  ਲਾਹੌਰ 'ਚ ਗੁਰਦੁਆਰਾ ਸਾਹਿਬ ਨੂੰ ਮਸੀਤ 'ਚ ਤਬਦੀਲ ਕਰਨ ਦੀ ਕੋਸ਼ਿਸ਼, ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਖ਼ਾਸ ਅਪੀਲ

ਇਸ ਸਬੰਧੀ ਜਦ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਅੰਗਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦਿਆਂ ਕਿਹਾ ਕਿ ਨਰੇਸ਼ ਕੁਮਾਰ ਨੇ ਬਿਲਡਿੰਗ ਬਨਾਉਣ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਦੋਵੇਂ ਬਿਲਡਿੰਗਾਂ ਦੇ ਮਾਲਕਾਂ ਨੂੰ ਆਪਣੇ ਕਾਗਜ਼ ਪੱਤਰ ਜਮ੍ਹਾਂ ਕਰਵਾਉਣ ਬਾਰੇ ਚਿੱਠੀਆਂ ਭੇਜੀਆਂ ਗਈਆਂ ਹਨ ਪਰ ਨਿਰਮਲ ਸਿੰਘ ਨੇ ਹਾਲੇ ਤੱਕ ਕੋਈ ਵੀ ਮਾਲਕੀ ਦਾ ਕਾਗਜ਼ ਜਮ੍ਹਾਂ ਨਹੀਂ ਕਰਵਾਇਆ। ਜਦ ਨਿਰਮਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਮੇਰੇ ਕੋਲ ਕੋਈ ਚਿੱਠੀ ਨਹੀਂ ਪਹੁੰਚੀ। ਜਦ ਇੰਸਪੈਕਟਰ ਅੰਗਦ ਨਾਲ ਗੱਲ ਕੀਤੀ ਗਈ ਕਿ ਗਆਂਡੀ ਨੇ ਬੇਸ਼ੱਕ ਬਿਲਡਿੰਗ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਨੇ ਪਰ ਉਸ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਦੂਸਰੇ ਦੀ ਜਗ੍ਹਾਂ ਮੱਲ ਕੇ ਆਪਣੀ ਉਸਾਰੀ ਕਰੇ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਹੁਣੇ ਬੰਦਾ ਭੇਜ ਦਿੰਦਾ ਹਾਂ। ਪਰ ਕਾਰਪੋਰੇਸ਼ਨ ਦੇ ਦੋ ਲੋਕ ਉਥੇ ਆਏ ਤੇ ਥੋੜ੍ਹੀ ਦੇਰ ਕੰਮ ਬੰਦ ਕਰਵਾਉਣ ਉਪਰੰਤ ਫੇਰ ਸ਼ੁਰੂ ਹੋ ਗਿਆ। 
ਇਹ ਵੀ ਪੜ੍ਹੋਂ :

Baljeet Kaur

This news is Content Editor Baljeet Kaur