ਲੋਪੋਕੇ ਦੀ ਅਗਵਾਈ ’ਚ ਅਕਾਲੀ ਵਰਕਰਾਂ ਵੱਲੋਂ ਕਾਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ

12/17/2018 2:56:43 AM

ਲੋਪੋਕੇ/ਚੌਗਾਵਾਂ,    (ਸਤਨਾਮ, ਹਰਜੀਤ)-  ਅੱਜ ਸ਼੍ਰੌਮਣੀ ਅਕਾਲੀ ਜ਼ਿਲਾ ਦਿਹਾਤੀ ਪ੍ਰਧਾਨ ਜਥੇ. ਵੀਰ  ਸਿੰਘ ਲੋਪੋਕੇ ਦੀ ਅਗਵਾਹੀ ਵਿਚ ਸੈਂਕੜੇ ਅਕਾਲੀ ਵਰਕਰਾਂ ਨੇ ਸਾਬਕਾ ਚੇਅਰਮੈਨ ਸਰਬਜੀਤ  ਸਿੰਘ ਲੋਧੀਗੁੱਜਰ ਤੇ ਸਰਕਾਰ ਦੀ ਸ਼ਹਿ ਨਾਜਾਇਜ਼ 307 ਦਾ ਪਰਚਾ ਦਰਜ ਕਰਨ ’ਤੇ ਕਾਗਰਸ਼ ਸਰਕਾਰ  ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪੁਲਸ ਪਸ਼ਾਸਨ ਨੂੰ ਮੰਗ ਪੱਤਰ ਦਿੱਤਾ, ਜੇਕਰ 24 ਘੰਟਿਅਾਂ ਦੇ  ਅੰਦਰ ਇਸ ਝੂਠੇ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾਂ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਵਾਗਾ। ਇਸ  ਸਬੰਧੀ ਯੂਥ ਵਿੰਗ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਲੋਪੋਕੇ ਨੇ  ਦੱਸਿਆ ਕਿ ਪੰਚਾਇਤੀ ਚੋਣਾਂ ਕਾਰਨ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਦੀ ਸ਼ਹਿ ’ਤੇ ਅਕਾਲੀ ਆਗੂ  ਤੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ ਨਾਜਾਇਜ਼ 307 ਦਾ ਪਰਚਾ ਦਰਜ ਕਰ ਕੇ ਫਸਾਇਆ  ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਦੀ ਲੋਧੀਗੁਜਰ, ਨੱਥੂਪੁਰਾ ਤੇ ਨਵਾਂ ਜੀਵਨ ਵਿਚ ਜਿੱਤ  ਯਕੀਨੀ ਸੀ ਜਦੋਕਿ ਅਸਲੀਅਤ ਇਹ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਚੇਅਰਮੈਨ ਸਰਬਜੀਤ ਸਿੰਘ  ਲੋਧੀਗੁਜਰ ਆਪਣੀ ਗੱਡੀ ’ਤੇ ਪੰਚਾਇਤੀ ਚੋਣਾਂ ਲਈ ਆਪਣੇ ਪਿੰਡ ਵਿਚ ਵੋਟਾਂ ਆਖ ਰਹੇ ਸਨ ਉਸ  ਸਮੇਂ ਕੁਝ ਕਾਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਅਾਂ ਚਲਾਈਅਾਂ ਪਰ  ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਾਏ ਪਰ ਗੋਲੀਅਾਂ ਉਨ੍ਹਾਂ ਦੀ ਗੱਡੀ ਵਿਚ ਵੱਜੀਅਾਂ, ਜਿਸ  ਸਬੰਧੀ ਉਨ੍ਹਾ ਚੌਕੀ ਕੱਕੜ ਤੇ ਲੋਪੋਕੇ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ  ਕਾਰਵਾਹੀ ਕਰਨ ਦੀ ਬਜਾਏ ਉਲਟਾ ਸਰਬਜੀਤ ਸਿੰਘ ਲੋਧੀਗੁਜਰ ਤੇ ਨਾਜਾਇਜ਼ ਪਰਚਾ ਦਰਜ ਕਰ ਕੇ  ਉਨ੍ਹਾਂ ਨੂੰ ਜੇਲ ਭੇਜ ਦਿੱਤਾ ਉਨ੍ਹਾਂ ਕਿਹਾ ਕਿ ਜੇਕਰ ਸ਼ਿਆਸੀ ਸ਼ਹਿ ’ਤੇ ਹੋਏ ਪਰਚੇ ਨੂੰ ਰੱਦ  ਕਰ ਕੇ ਅਸਲ ਦੋਸ਼ੀਅਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੁੱਚਾ ਅਕਾਲੀ ਦਲ ਸੁਖਬੀਰ ਸਿੰਘ  ਬਾਦਲ, ਬਿਕਰਮ ਮਜੀਠੀਆ ਦੀ ਅਗਵਾਹੀ ਹੇਠ ਥਾਣਾ ਲੋਪੋਕੇ ਦਾ ਘਿਰਾਓ ਕਰੇਗਾ। ਇਸ ਮੌਕੇ  ਸਾਬਕਾ ਚੇਅਰਮੈਨ ਜਤਿੰਦਰ ਸਿੰਘ ਕਾਲਾ, ਰਾਜਵਿੰਦਰ ਸਿੰਘ ਰਾਜਾ ਲਾਦੇਹ, ਡਾ. ਸ਼ਨਜੀਤ ਸਿੰਘ  ਲੋਪੋਕੇ, ਸੁੱਚਾ ਸਿੰਘ ਲੋਪੋਕੇ, ਰੇਸ਼ਮ ਸਿੰਘ ਕੋਟਲੀ, ਸਰਪੰਚ ਨਿਰਮਲ ਸਿੰਘ ਠੱਠਾ, ਹਰਪਾਲ  ਸਿੰਘ ਠੱਠਾਂ ਜਤਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਸੁੱਚਾ ਸਿੰਘ, ਨਿਰਮਲ ਸਿੰਘ ਸਾਬਕਾ  ਸਰਪੰਚ ਰਾਜਵਿੰਦਰ ਸਿੰਘ, ਫਤਿਹ ਸਿੰਘ, ਡਾ. ਕਿਹਰ ਸਿੰਘ ਬੁਟਰ, ਪਿਸ਼ੋਰਾ ਸਿੰਘ, ਬਗੀਚਾ  ਸਿੰਘ, ਸਾਬਕਾ ਸਰਪੰਚ ਸੁਖਚੈਨ ਸਿੰਘ, ਗੁਰਮੀਤ ਸਿੰਘ ਭੱਪਾ ਸਾਬਕਾ ਜ਼ਿਲਾ ਪ੍ਰੀਸ਼ਦ  ਮੈਂਬਰ, ਨੰਬਰਦਾਰ ਮਨਦੀਪ ਕੁਮਾਰ ਡੱਗ, ਮਿਲਖਾ ਸਿੰਘ ਕੋਹਾਲੀ, ਸ਼ਮਸ਼ੇਰ ਸਿੰਘ ਬਰਾੜ,  ਨਿਰਮਲ ਸਿੰਘ ਠੱਠਾ, ਰੇਸ਼ਮ ਸਿੰਘ ਕੋਟਲੀ, ਮਨਦੀਪ ਸਿੰਘ ਭੁਲਰ, ਸ਼ਮਸ਼ੇਰ ਸਿੰਘ  ਨੰਬਰਦਾਰ, ਲਾਭ ਸਿੰਘ ਸਾਬਕਾ ਸਰਪੰਚ ਲਖਵਿੰਦਰ, ਸਵਰਨ ਸਿੰਘ ਬਾਬਾ, ਕੁਲਵਿੰਦਰ ਸਿੰਘ ਸੋੜੀਆ,  ਸਕੱਤਰ ਸਿੰਘ, ਦੇਸ ਰਾਜ, ਹਰਪਾਲ ਸਿੰਘ ਠੱਠਾ।