ਸਡ਼ਕਾਂ ਤੇ ਗਲੀਆਂ ’ਚ ਉਸਾਰੀ ਅਧੀਨ ਇਮਾਰਤਾਂ ਦਾ ਮਲਬਾ ‘ਸਵੱਛ ਭਾਰਤ’ ਮੁਹਿੰਮ ਨੂੰ ਲਾ ਰਿਹੈ ਗ੍ਰਹਿਣ

09/19/2018 2:22:53 AM

ਅਜਨਾਲਾ,   (ਫਰਿਆਦ)-  ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਿਆਂ ਤੇ ਪਿੰਡਾਂ ’ਚ ਆਮ ਤੌਰ ’ਤੇ ਦੇਖਣ ’ਚ ਆ ਰਿਹਾ ਹੈ ਕਿ ਜਿਥੇ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰਾਂ ਤੇ ਪਿੰਡਾਂ ਦੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਸਫਾਈ ਪੰਦਰਵਾਡ਼ਾ ਮਨਾਇਆ ਜਾ ਰਿਹਾ ਹੈ, ਉਥੇ ਕੁਝ ਲੋਕਾਂ ਵੱਲੋਂ ਉਸਾਰੀਆਂ ਜਾ ਰਹੀਆਂ ਇਮਾਰਤਾਂ ਲਈ ਵਰਤੋਂ ’ਚ ਆਉਣ ਵਾਲੀ ਰੇਤ, ਬੱਜਰੀ, ਇੱਟਾਂ, ਰੋਡ਼ੀ ਆਦਿ ਰੂਪੀ ਸੁੱਟਿਆ ਮਲਬਾ ਸਡ਼ਕਾਂ ਤੇ ਗਲੀਆਂ ’ਚ ਗੰਦਗੀ ਤੇ ਧੂਡ਼-ਮਿੱਟੀ ਪੈਦਾ ਕਰਨ ਦੇ ਨਾਲ-ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਕੇ ਸਫਾਈ ਮੁਹਿੰਮ ਨੂੰ ਗ੍ਰਹਿਣ ਲਾ ਰਿਹਾ ਹੈ।
ਇਸ ਸਬੰਧੀ ਕ੍ਰਿਸ਼ਚੀਅਨ ਯੂਥ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡੇਵਿਡ ਮਸੀਹ ਭੱਟੀ, ਐਡਵੋਕੇਟ ਨਾਨਕ ਸਿੰਘ ਆਦਿ ਨੇ ਦੱਸਿਆ ਕਿ ਅਕਸਰ ਕੁਝ ਲੋਕਾਂ ਵੱਲੋਂ ਨਵੀਆਂ ਇਮਾਰਤਾਂ ਬਣਾਉਣ ਤੇ ਪੁਰਾਣੀਆਂ ਇਮਾਰਤਾਂ ਨੂੰ ਤੋਡ਼ਨ ਉਪਰੰਤ ਵਰਤੋਂ ’ਚ ਆਉਣ ਵਾਲਾ ਮਲਬਾ ਸਡ਼ਕਾਂ ਤੇ ਗਲੀਆਂ ’ਚ ਸੁੱਟਿਆ ਹੁੰਦਾ ਹੈ, ਜਿਸ ਕਾਰਨ ਲੋਕਾਂ ਨੂੰ ਲੰਘਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਉਨ੍ਹਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਮਲਬਾ ਸੁੱਟਣ ਵਾਲੇ ਵਿਅਕਤੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।