ਲੰਗਰ ਦੌਰਾਨ ਦੋ ਧਿਰਾਂ ’ਚ ਹੋਇਆ ਟਕਰਾਅ, 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

03/30/2021 3:50:28 PM

ਗੁਰਦਾਸਪੁਰ (ਹਰਮਨ) : ਪਿੰਡ ਭੁੱਲੇਚੱਕ ਵਿਖੇ ਲਾਏ ਗਏ ਲੰਗਰ ਦੌਰਾਨ ਦੋ ਧਿਰਾਂ ਦਰਮਿਆਨ ਹੋਏ ਝਗੜੇ ’ਚ ਇਕ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਦੋਸ਼ ’ਚ ਥਾਣਾ ਤਿੱਬੜ ਦੀ ਪੁਲਸ ਨੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਪ੍ਰੀਤ ਸਿੰਘ ਪੁੱਤਰ ਹਰਮੋਲਕ ਸਿੰਘ ਵਾਸੀ ਭੁੱਲੇਚੱਕ ਨੇ ਦੱਸਿਆ ਕਿ 27 ਮਾਰਚ ਨੂੰ ਦੁਪਹਿਰ ਕਰੀਬ 3 ਵਜੇ ਮੌਂਟੀ ਗਿੱਲ ਅਤੇ ਸੁਖਵਿੰਦਰ ਸਿੰਘ ਪੁੱਤਰ ਪਾਲਾ ਵਾਸੀ ਭੁੱਲੇਚੱਕ ਦਰਮਿਆਨ ਮਾਮੂਲੀ ਬਹਿਸ ਅਤੇ ਗਾਲੀ-ਗਲੋਚ ਹੋਇਆ ਸੀ।ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਜੀ. ਟੀ. ਰੋਡ ਟੀ. ਪੁਆਇੰਟ ਭੁੱਲੇਚੱਕ ’ਤੇ ਖੜ੍ਹੇ ਸੀ ਕਿ ਸ਼ਾਮ ਕਰੀਬ 5.30 ਵਜੇ ਇਕ ਵਰਨਾ ਕਾਰ ਨੰਬਰ ਪੀ. ਬੀ. 06.ਏਵੀ.0222 ਅਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ.02.ਏਵੀ.0222 ’ਤੇ ਪਿੰਡ ਗੋਹਤ ਪੋਖਰ ਦੇ ਵਸਨੀਕ ਮੁੰਨਾ ਮਸੀਹ ਪੁੱਤਰ ਥੁੜੂ ਮਸੀਹ, ਸੰਨੀ ਪੁੱਤਰ ਤਾਜ ਮਸੀਹ, ਮਨਦੀਪ, ਸੰਦੀਪ ਪੁੱਤਰ ਰਾਜਾ ਮਸੀਹ, ਅਮਨਦੀਪ ਸਿੰਘ ਪੁੱਤਰ ਰਵਿੰਦਰ ਸਿੰਘ, ਮੌਂਟੀ ਗਿੱਲ ਪੁੱਤਰ ਜੀਨਾ ਮਸੀਹ ਵਾਸੀ ਭੁੱਲੇਚੱਕ, ਜਸ਼ਨਦੀਪ ਸਿੰਘ ਪੁੱਤਰ ਰਾਜ ਕੁਮਾਰ, ਲਵਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਝਾਵਰ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਦਸਤੀ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਸੰਨੀ ਤੇ ਅਮਨਦੀਪ ਸਿੰਘ ਨੇ ਹੱਥਾਂ ’ਚ ਫੜੇ ਪਿਸਤੌਲ ਨਾਲ ਉਸ ’ਤੇ 3-4 ਫਾਇਰ ਕੀਤੇ ਪਰ ਉਸ ਨੇ ਹੇਠਾਂ ਲੰਮੇ ਪੈ ਕੇ ਆਪਣੀ ਜਾਨ ਬਚਾਈ। ਬਾਅਦ ’ਚ ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਆਪਣੀ ਗੱਡੀ ਤੇ ਮੋਟਰਸਾਈਕਲ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ।
 


Anuradha

Content Editor

Related News