ਪਿਸਤੌਲ ਦੀ ਨੋਕ ''ਤੇ ਦਿਹਾੜੇ ਮਹਿਲਾ ਮੁਲਾਜ਼ਮ ਦੀ ਕੀਤੀ ਲੁੱਟ

11/24/2020 9:56:59 AM

ਚੋਹਲਾ ਸਾਹਿਬ (ਮਨਜੀਤ): ਝਪਟਮਾਰਾਂ ਵਲੋਂ ਦਿਨ-ਦਿਹਾੜੇ ਲੁੱਟਾਂ ਖੋਹਾਂ ਕਰਨ ਦਾ ਸਿਲਸਿਲਾ ਨਿਰੰਤਰ ਵੱਧਦਾ ਜਾ ਰਿਹਾ ਹੈ। ਇਸਦੀ ਇਕ ਤਾਜ਼ਾ ਮਿਸਾਲ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਵਿਖੇ ਡਿਊਟੀ ਕਰਦੀ ਮਹਿਲਾ ਮੁਲਾਜ਼ਮ ਨਾਲ ਹੋਈ, ਦਿਨ ਦਿਹਾੜੇ ਲੁੱਟ ਤੋਂ ਮਿਲਦੀ ਹੈ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੈਡਮ ਪ੍ਰਮਜੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਤੋਂ ਡਿਊਟੀ ਖ਼ਤਮ ਕਰਕੇ ਆਪਣੇ ਘਰ ਵਾਪਿਸ ਪਰਤ ਰਹੀ ਸੀ, ਜਦ ਉਹ ਆਪਣੇ ਪਿੰਡ ਦੇ ਮੋੜ 'ਤੇ ਬੱਸ ਤੋਂ ਉੱਤਰ ਕੇ ਜਾਣ ਲੱਗੀ ਤਾਂ ਇਕ ਦਮ ਦੋ ਨਕਾਬਪੋਸ਼ ਲੜਕੇ ਮੋਟਰਸਾਈਕਲ 'ਤੇ ਆਏ ਜਿੰਨ੍ਹਾਂ ਨੇ ਉਸਦਾ ਰਸਤਾ ਰੋਕ ਕੇ ਪਿਸਤੌਲ ਦਿਖਾਕੇ ਉਸਦੀਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ, ਇਕ ਬਰੈਂਡਡ ਪਰਸ, ਜਿਸਦੀ ਕੀਮਤ ਲਗਪਗ 8 ਹਜ਼ਾਰ ਰੂਪੈ, ਲਗਪਗ 4 ਹਜ਼ਾਰ ਰੂਪੈ ਕੈਸ਼ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੀੜਤ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਉਸ ਵਲੋਂ ਇਸ ਸਬੰਧੀ ਲਿਖਤੀ ਦਰਖਾਸਤ ਪੁਲਸ ਥਾਣਾ ਸਰਹਾਲੀ ਕਲਾਂ ਵਿਖੇ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

Baljeet Kaur

This news is Content Editor Baljeet Kaur