ਪੰਜਾਬ ਦੀ ਨਸ਼ਾ ਮੁਕਤ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਜਥੇ. ਗੁਜਰਪੁਰਾ

06/10/2018 4:21:25 PM

ਚੋਹਲਾ ਸਹਿਬ (ਮਨਜੀਤ) : ਅਕਾਲੀ ਭਾਜਪਾ ਗਠਜੋੜ ਵਾਲੀ ਸਾਬਕਾ ਸਰਕਾਰ ਦੇ ਰਾਜ  ਵਿਚ ਸਮੁੱਚੇ ਪੰਜਾਬ  ਵਿਚ ਨਸ਼ੇ ਪੁਹੰਚਾ ਕੇ ਨਸ਼ਿਆਂ ਦੇ ਵਪਾਰੀਆਂ ਨੇ ਚੰਦ ਨੋਟਾਂ ਅਤੇ ਵੋਟਾਂ ਖਾਤਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਾਇਆ ਸੀ ਪਰ ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਰਾਜ ਸਾਂਭਿਆ ਹੈ ਉਦੋਂ ਤੋਂ ਹੀ ਕੈਪਟਨ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਆਰੰਭੀ ਸੀ। ਇਸ ਮੁਹਿੰਮ ਨੂੰ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਹ ਗੱਲ ਮਾਝੇ ਦੇ ਸੀ. ਕਾਂਗਰਸੀ ਆਗੂ ਜਥੇ. ਸਾਹਿਬ ਸਿੰਘ ਗੁਜਰਪੁਰਾ ਨੇ 'ਜਗਬਾਣੀ' ਦੇ ਸਥਾਨਕ ਸਬ ਆਫਿਸ 'ਚ ਕਹੀ। ਜਥੇਦਾਰ ਗੁਜਰਪੁਰਾ ਨੇ ਕਿਹਾ ਕਿ 15-16 ਮਹੀਨੇ ਦੇ ਕੈਪਟਨ ਦੇ ਰਾਜ ਵਿਚ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੀ ਮਦਦ ਨਾਲ ਹਜ਼ਾਰਾਂ ਨਸ਼ਾ ਸਮਗਲਰਾਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦੇ ਅਸਲ ਟਿਕਾਣੇ ਜੇਲਾਂ ਵਿਚ ਭੇਜ ਦਿੱਤਾ ਹੈ। ਛੇਤੀ ਹੀ ਪੰਜਾਬ ਵਿਚ ਨਸ਼ਾ ਲੱਭਿਆਂ ਵੀ ਨਹੀਂ ਲੱਭੇਗਾ ਨਾ ਹੀ ਲੋਕਾਂ ਨੂੰ ਨਸ਼ਿਆਂ ਦੇ ਦਰਸ਼ਨ ਦੀਦਾਰੇ ਹੋਣਗੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਜੇ ਵੀ ਜੇ ਕੋਈ ਨਸ਼ਾ ਸਮਗਲਰ ਲੁਕ ਛਿਪ ਕੇ ਨਸ਼ਾ ਵੇਚਦਾ ਹੈ, ਉਸੇ ਵੇਲੇ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਨੂੰ ਦੱਸਣ। ਲੋਕਾਂ ਦੇ ਸਾਥ ਨਾਲ ਹੀ ਹੁਣ ਤਕ ਨਸ਼ਿਆਂ ਨੂੰ ਠੱਲ੍ਹ ਪਈ ਹੈ। 
ਪੰਜਾਬ ਦੀ ਸਾਬਕਾ ਸਰਕਾਰ ਨੇ ਜਿੱਥੇ ਹੱਸਦੇ- ਵੱਸਦੇ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾ ਕੇ ਪੂਰੀ ਦੁਨੀਆਂ 'ਚ ਪੰਜਾਬ ਦੀ ਬਦਨਾਮੀ ਕਰਵਾਈ, ਨੂੰ ਥੋੜ੍ਹੇ ਸਮੇਂ ਵਿਚ ਕੈਪਟਨ ਸਰਕਾਰ ਵੱਲੋਂ ਠੱਲ੍ਹ ਪਾਉਣ 'ਤੇ ਹੁਣ ਸਰਗਰਮ ਹੋਣਾ ਪੈ ਰਿਹਾ ਹੈ।  


Related News