ਚਾਈਲਡ ਹੈਲਪਲਾਈਨ ਨੇ ਰੁਕਵਾਇਆ ਨਾਬਾਲਿਗ ਕੁੜੀ ਦਾ ਵਿਆਹ, 1098 ’ਤੇ ਕਿਸੇ ਨੇ ਕੀਤੀ ਸੀ ਸ਼ਿਕਾਇਤ

04/07/2022 12:36:14 PM

ਗੁਰਦਾਸਪੁਰ (ਜੀਤ ਮਠਾਰੂ) - ਚਾਈਲਡ ਹੈਲਪਲਾਈਨ 1098 ਜ਼ਿਲ੍ਹਾ ਗੁਰਦਾਸਪੁਰ ਨੇ ਇਕ ਨਾਬਾਲਿਗ ਕੁੜੀ ਦਾ ਵਿਆਹ ਰੁਕਵਾਇਆ ਹੈ। ਇਸ ਸਬੰਧੀ ਚਾਈਲਡ ਲਾਈਨ ਦੇ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਥਾਣਾ ਕਾਦੀਆਂ ਅਧੀਨ ਪੈਂਦੇ ਇਕ ਪਿੰਡ ’ਚ ਬੀਤੇ ਦਿਨ ਇਕ ਨਾਬਾਲਿਗ ਕੁੜੀ ਦਾ ਵਿਆਹ ਹੋਣਾ ਨਿਸ਼ਚਿਤ ਹੋਇਆ ਸੀ। ਕਿਸੇ ਨੇ ਇਸ ਸਬੰਧੀ ਚਾਈਲਡ ਹੈਲਪਲਾਈਨ 1098 ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ।  

ਪੜ੍ਹੋ ਇਹ ਵੀ ਖ਼ਬਰ -  6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

ਇਸ ਮਾਮਲੇ ਦੀ ਜਾਂਚ ਸਬੰਧੀ ਪ੍ਰਾਜੈਕਟ ਕੋਆਰਡੀਨੇਟਰ ਬਖਸ਼ੀ ਰਾਜ ਵੱਲੋਂ ਟੀਮ ਮੈਂਬਰ ਭਰਥ ਸ਼ਰਮਾ, ਅਨੀਤਾ ਗਿੱਲ ਅਤੇ ਜਗੀਰ ਸਿੰਘ ਦੀ ਡਿਊਟੀ ਲਗਾਈ ਗਈ। ਉਪਰੰਤ ਚਾਈਲਡ ਲਾਈਨ ਵੱਲੋਂ ਥਾਣਾ ਕਾਦੀਆਂ ਦੀ ਪੁਲਸ ਪਾਰਟੀ ਦੇ ਸਹਿਯੋਗ ਨਾਲ ਕੁੜੀ ਦੇ ਘਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਕੁੜੀ ਦਾ ਜਨਮ ਸਰਟੀਫਿਕੇਟ ਦੇਖਿਆ, ਜਿਸ ’ਚ ਉਸਦੀ ਉਮਰ 17 ਸਾਲ 2 ਮਹੀਨੇ ਪਾਈ ਗਈ, ਜੋ ਨਿਯਮਾਂ ਦੇ ਵਿਰੁੱਧ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਵੱਲੋਂ ਕੁੜੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੀ ਕੌਸਲਿੰਗ ਕਰ ਕੇ ਇਹ ਵਿਆਹ ਰੁਕਵਾ ਦਿੱਤਾ ਗਿਆ। ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਜੇਕਰ ਕੋਈ ਹੋਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਹੈਲਪਲਾਈਨ 1098 ਟੋਲ ਫ੍ਰੀ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਜੋ ਇਸ ਕਾਨੂੰਨੀ ਅਪਰਾਧ ਨੂੰ ਰੋਕਿਆ ਜਾ ਸਕੇ। ਕੋਆਰਡੀਨੇਟਰ ਬਖਸ਼ੀ ਰਾਜ ਨੇ ਕਿਹਾ ਕਿ ਨਾਬਾਲਿਗ ਬੱਚਿਆਂ ਨਾਲ ਜੇ ਕਿਸੇ ਕਿਸਮ ਦਾ ਅਪਰਾਧ ਹੁੰਦਾ ਹੈ ਜਾਂ ਉਸ ਤੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਤਾਂ ਉਹ ਤੁਰੰਤ 1098 ਨੰਬਰ ਦਾ ਇਸਤੇਮਾਲ ਕਰ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ


rajwinder kaur

Content Editor

Related News