ਮੁਰਗੇ ਲਿਜਾਣ ਵਾਲੀ ਗੱਡੀ ’ਚੋਂ 5 ਲੱਖ ਤੋਂ ਵੱਧ ਦੀ ਨਕਦੀ ਬਰਾਮਦ

02/24/2021 12:17:31 PM

ਸੁਜਾਨਪੁਰ (ਜੋਤੀ/ਬਖਸੀ) - ਸੁਜਾਨਪੁਰ ਦੀ ਪੁਲਸ ਨੇ ਪੁਲ ਨੰ-4 ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਕ ਮੁਰਗੇ ਲਿਜਾਣ ਵਾਲੀ ਗੱਡੀ ’ਚੋਂ 5 ਲੱਖ 64 ਹਜ਼ਾਰ 700 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਉਕਤ ਸਥਾਨ ’ਤੇ ਨਾਕਾ ਲਾ ਕੇ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ, ਇਸ ਦੌਰਾਨ ਉਨ੍ਹਾਂ ਨੇ ਇਕ ਮੁਰਗੇ ਲਿਜਾਣ ਵਾਲੀ ਗੱਡੀ ਜੇ. ਕੇ 11ਈ 3637, ਜੋ ਜੰਮੂ-ਕਸ਼ਮੀਰ ਤੋਂ ਪਠਾਨਕੋਟ ਵੱਲ ਜਾ ਰਹੀ ਸੀ, ਨੂੰ ਰੋਕ ਕੇ ਤਾਲਾਸ਼ੀ ਲਈ। 

ਤਲਾਸ਼ੀ ਲੈਣ ’ਤੇ ਗੱਡੀ ਚਾਲਕ ਕੋਲੋਂ ਉਕਤ ਰਾਸ਼ੀ ਬਰਾਮਦ ਕੀਤੀ ਗਈ। ਪੁੱਛਗਿਛ ਦੌਰਾਨ ਚਾਲਕ ਨੇ ਆਪਣੀ ਪਛਾਣ ਗੁਲਾਮ ਨਬੀ ਪੁੱਤਰ ਆਲਮਦੀਨ ਵਾਸੀ ਰਾਜੌਰੀ ਜੰਮੂ-ਕਸ਼ਮੀਰ ਵਜੋਂ ਕਰਵਾਈ। ਉਸ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਤੋਂ ਮੁਰਗੇ ਆਦਿ ਲੈਣ ਲਈ ਪਠਾਨਕੋਟ ਆਇਆ ਸੀ, ਜਿਸ ਦੀ ਪੇਮੈਂਟ ਉਸ ਨੇ ਆਪਣੇ ਕੋਲ ਰੱਖੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਰਾਸ਼ੀ ਬਹੁਤ ਜ਼ਿਆਦਾ ਹੋਣ ਕਾਰਣ ਉਸ ਵੱਲੋਂ ਪੈਸਿਆਂ ਦੀ ਜਾਂਚ ਲਈ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News