8 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਮਿੱਲ ਮਾਲਕ ਖ਼ਿਲਾਫ਼ ਮਾਮਲਾ ਦਰਜ

07/21/2022 3:12:59 PM

ਗੁਰਦਾਸਪੁਰ (ਵਿਨੋਦ) - ਸਿਟੀ ਪੁਲਸ ਨੇ 8 ਲੱਖ 50 ਹਜ਼ਾਰ ਰੁਪਏ ਵਾਪਸ ਨਾ ਕਰਕੇ ਇਕ ਵਿਅਕਤੀ ਦੇ ਨਾਲ ਠੱਗੀ ਕਰਨ ਵਾਲੇ ਗੁੱਡਮੋਰਨਿੰਗ ਫਲੋਰ ਮਿੱਲ ਪਠਾਨਕੋਟ ਦੇ ਮਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਬੇਦੀ ਪੁੱਤਰ ਚਮਨ ਸਿੰਘ ਬੇਦੀ ਵਾਸੀ ਗੁਰਦਾਸਪੁਰ ਨੇ ਐੱਸ.ਪੀ ਹੈੱਡਕੁਆਰਟਰ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਕਿ ਗੁੱਡਮੋਰਨਿੰਗ ਫਲੋਰ ਮਿੱਲ ਪਠਾਨਕੋਟ ਦੇ ਮਿੱਲ ਮਾਲਿਕ ਦੋਸ਼ੀ ਗੋਪੀ ਪੁੱਤਰ ਪਵਨ ਕੁਮਾਰ ਵਾਸੀ ਪਠਾਨਕੋਟ ਨੇ ਉਸ ਨੂੰ ਆਪਣੀ ਮਿੱਲ ਵਿਚ ਟਰਾਂਸਪੋਰਟ ਢੋਆ-ਢੋਆਈ ਦਾ ਕੰਮ ਅਤੇ ਪੇਪਰ ਵਰਕ ਦਾ ਕੰਮ ਦਿੱਤਾ ਸੀ। 

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

ਆਪਣੇ ਟਰੱਕਾਂ ਰਾਹੀਂ ਵੱਖ-ਵੱਖ ਮੰਡੀਆਂ ਤੋਂ ਕਣਕ ਦੀ ਢੋਆ-ਢੋਆਈ ਗੁੱਡਮੋਰਨਿੰਗ ਮਿੱਲ ਪਠਾਨਕੋਟ ਵਿਚ ਕੀਤੀ ਸੀ। ਜਿਸ ਦਾ ਕਿਰਾਇਆ 1 ਲੱਖ 64 ਹਜ਼ਾਰ ਰੁਪਏ ਬਣਦਾ ਸੀ। ਇਸ ਤੋਂ ਇਲਾਵਾ ਦੋਸ਼ੀ ਨੇ ਉਸ ਪਾਸੋਂ 7 ਲੱਖ ਰੁਪਏ ਉਧਾਰ ਵੀ ਲਏ ਸਨ। ਇਸ ਵਿਚੋਂ 14 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ ਰਹਿੰਦੀ ਰਕਮ 8 ਲੱਖ 50 ਹਜ਼ਾਰ ਰੁਪਏ ਵਾਪਸ ਨਾ ਕਰਕੇ ਉਸ ਨਾਲ ਗੋਪੀ ਨੇ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਸ਼ੀ ਪਾਏ ਮਿੱਲ ਮਾਲਿਕ ਗੋਪੀ ਖ਼ਿਲਾਫ਼ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਅਜੇ ਫਰਾਰ ਹੈ।


rajwinder kaur

Content Editor

Related News