ਲਾਡਲੇ ਪੁੱਤ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਪਿਤਾ, ਜਾਣੋ ਕਾਰਨ

04/23/2018 1:18:02 PM

ਝਬਾਲ (ਨਰਿੰਦਰ) : ਨਜ਼ਦੀਕੀ ਪਿੰਡ ਪੰਜਵੜ ਵਿਖੇ ਇਕ ਗਰੀਬ ਪਰਿਵਾਰ ਆਪਣੇ ਲਾਡਲੇ ਪੁੱਤਰ ਨੂੰ ਘਰ ਦੇ ਵਿਹੜੇ 'ਚ ਰੁੱਖ ਨਾਲ ਮਜ਼ਬੂਰੀ ਵੱਸ ਪਸ਼ੂਆਂ ਵਾਂਗ ਗਲ 'ਚ ਸੰਗਲ ਪਾਕੇ ਬੰਨਣ ਲਈ ਮਜਬੂਰ ਹਨ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦੇ ਘਰ ਜਾ ਕੇ ਦੇਖਿਆ ਤਾਂ ਇਕ ਨੌਜਵਾਨ 17-18 ਸਾਲ ਦਾ ਘਰ ਦੇ ਵਿਹੜੇ 'ਚ ਰੁੱਖ ਨਾਲ ਗਲ 'ਚ ਸੰਗਲ ਪਾਕੇ ਬੰਨ੍ਹਿਆਂ ਹੋਇਆ ਸੀ।ਉਕਤ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ।
ਇਸ ਸਬੰਧੀ ਜਦੋਂ ਨੌਜਵਾਨ ਦੀ ਮਾਤਾ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ 6-7 ਸਾਲ ਦਾ ਸੀ ਜਦੋਂ ਦਾ ਇਹ ਦਿਮਾਗੀ ਤੌਰ 'ਤੇ ਠੀਕ ਨਹੀ ਰਹਿੰਦਾ। ਉਨ੍ਹਾਂ ਦੱਸਿਆ ਕਿ ਉਹ ਗਲੀ 'ਚ ਜਾ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਂਦਾ ਅਤੇ ਆਪਣੇ ਆਪ ਨੂੰ ਟੋਕੇ ਨਾਲ ਵੱਡਣ ਲੱਗ ਜਾਂਦਾ ਹੈ। ਇਸ ਕਰਕੇ ਮਜ਼ਬੂਰੀ 'ਚ ਸਾਨੂੰ ਇਸ ਨੂੰ ਬੰਨ੍ਹ ਕੇ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਸੀਂ ਮਜਦੂਰੀ ਕਰਕੇ ਇਸ 'ਤੇ ਦੋ ਲੱਖ ਤੋਂ ਵੱਧ ਪੈਸੇ ਲਾ ਦਿੱਤੇ ਹਨ । ਪਹਿਲਾਂ ਲਗਾਤਾਰ 3 ਸਾਲ ਪਾਗਲਖਾਨੇ ਤੋਂ ਦਵਾਈ ਖਵਾਈ ਪਰ ਕੋਈ ਫਰਕ ਨਹੀਂ ਪਿਆ । ਹੁਣ 100 ਫੁੱਟੀ ਸੜਕ ਤੋਂ ਇਕ ਪ੍ਰਾਈਵੇਟ ਡਾਕਟਰ ਕੋਲੋਂ ਦਵਾਈ ਲਿਆਂ ਰਹੇ ਜੋ 2000 ਹਜ਼ਾਰ ਦੀ ਦਵਾਈ ਮਹੀਨੇ ਦੀ ਅਤੇ 400 ਰੁਪਏ ਫੀਸ ਲੈਂਦਾ ਹੈ, ਜੋ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਪੁੱਤਰ ਦਾ ਸਰਕਾਰੀ ਇਲਾਜ ਕਰਵਾਇਆ ਜਾਵੇ।
ਇਸ ਸਬੰਧੀ ਜਦੋਂ ਸਾਰਾ ਮਾਮਲਾ ਡੀ. ਸੀ. ਪ੍ਰਦੀਪ ਕੁਮਾਰ ਸਭਰਵਾਲ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਦਾ ਸਰਕਾਰੀ ਇਲਾਜ ਕਰਵਾਇਆ ਜਾਵੇਗਾ ।


Related News