ਕੇਂਦਰੀ ਜੇਲ੍ਹ ’ਚ ਬੰਦ ਕੈਦੀਆਂ ਕੋਲੋਂ ਮਿਲ ਰਹੇ ਨੇ ਲਗਾਤਾਰ ਮੋਬਾਇਲ ਅਤੇ ਨਸ਼ੀਲੇ ਪਦਾਰਥ, ਬਣਿਆ ਚਿੰਤਾ ਦਾ ਵਿਸ਼ਾ

06/10/2022 12:14:36 PM

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀਆਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦਾ ਬਰਾਮਦ ਹੋਣਾ, ਜਿੱਥੇ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਇਸ ਬਰਾਮਦਗੀ ਨੂੰ ਲੈ ਕੇ ਆਪਣੀ ਪਿੱਠ ਥਾਪੜ ਰਹੀ ਹੈ। ਜਦੋਂਕਿ ਕੋਈ ਵੀ ਉਨ੍ਹਾਂ ਰਸਤਿਆਂ ਦੀ ਸ਼ਨਾਖਤ ਨਹੀਂ ਕਰ ਰਿਹਾ, ਜਿੱਥੋਂ ਜੇਲ੍ਹ ਵਿਚ ਬਰਾਮਦ ਹੋਇਆ ਇਹ ਸ਼ੱਕੀ ਸਾਮਾਨ ਅੰਦਰ ਦਾਖਲ ਹੋ ਰਿਹਾ ਹੈ। ਜੇਕਰ ਪਿਛਲੇ 15 ਦਿਨਾਂ ਦਾ ਰਿਕਾਰਡ ਖੰਗਾਲਿਆ ਜਾਵੇ ਤਾਂ ਜੇਲ੍ਹ ਵਿਚ ਬੰਦ ਹਵਾਲਾਤੀਆਂ ਤੋਂ ਕਰੀਬ 50 ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ, ਜਦਕਿ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਤੇ ਰਿੰਦਾ ਵਿਰੁੱਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ

ਹਵਾਲਾਤੀਆਂ ਤੋਂ ਵੱਡੇ ਪੱਧਰ ’ਤੇ ਹੋ ਰਹੀ ਬਰਾਮਦਗੀ ਨੂੰ ਦੇਖਦੇ ਹੋਏ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਨੇ ਭਾਰੀ ਪੁਲਸ ਫੋਰਸ ਦੇ ਨਾਲ ਜੇਲ੍ਹ ਵਿਚ ਅਚਨਚੇਤ ਛਾਪੇਮਾਰੀ ਕੀਤੀ ਸੀ। ਉਸ ਸਮੇਂ ਵੀ ਪੁਲਸ ਵਲੋਂ ਅੱਠ ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ ਅਤੇ ਜੇਲ੍ਹ ਤੋਂ ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਸਨ। ਜੇਲ੍ਹ ਪ੍ਰਸ਼ਾਸਨ ਦਾ ਢਿੱਲਮੱਠ ਵਾਲਾ ਰਵੱਈਆ ਜੇਲ੍ਹ ਵਿਚ ਬੈਠੇ ਹਵਾਲਾਤੀਆਂ ਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਣ ਦੇ ਮੌਕੇ ਦੇ ਰਿਹਾ ਹੈ। ਕਈ ਵਾਰ ਇਸ ਗੱਲ ਦੇ ਵੀ ਖੁਲਾਸੇ ਹੋ ਚੁੱਕੇ ਹਨ ਕਿ ਅੰਦਰ ਬੈਠੇ ਗੈਂਗਸਟਰ ਅਤੇ ਸਮੱਗਲਰ ਬਾਹਰੋਂ ਆਪਣੇ ਗੁਰਗਿਆਂ ਤੋਂ ਅਪਰਾਧ ਨੂੰ ਅੰਜਾਮ ਦੇ ਰਹੇ ਹਨ। ਸਮਾਂ ਰਹਿੰਦਿਆਂ ਜੇਕਰ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਜੇਲ੍ਹ ਵਿਚੋਂ ਚੱਲ ਰਹੀ ਜੁਰਮ ਦੀ ਦੁਨੀਆ ਸਮਾਜ ਲਈ ਘਾਤਕ ਬਣ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਕੇਂਦਰੀ ਜੇਲ੍ਹ ਵਿਚ ਹੀ ਟਾਰਗੇਟ ਕਿਲਿੰਗ, ਫਿਰੌਤੀ ਲੈਣ ਦੀਆਂ ਅੱਤਵਾਦੀ ਗਤੀਵਿਧੀਆਂ ਵਰਗੀਆਂ ਗੰਭੀਰ ਯੋਜਨਾਵਾਂ ਬਣਦੀਆਂ ਹਨ। ਕਈ ਵਾਰ ਇਸ ਦੇ ਖੁਲਾਸੇ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਲਗਾਤਾਰ ਬਰਾਮਦ ਹੋ ਰਹੇ ਮੋਬਾਇਲ ਫੋਨ ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਗੈਰ-ਸੰਜੀਦਗੀ ਵੱਲ ਇਸ਼ਾਰਾ ਕਰ ਰਹੇ ਹਨ। ਪੁਲਸ ਨੂੰ ਕਈ ਵਾਰ ਇਸ ਗੱਲ ਦੇ ਸਬੂਤ ਵੀ ਮਿਲ ਚੁੱਕੇ ਹਨ ਕਿ ਬਾਹਰ ਮੰਗੀ ਜਾਣ ਵਾਲੀ ਫਿਰੌਤੀ ਅਤੇ ਗੈਂਗਸਟਰਾਂ ਵਲੋਂ ਦਿੱਤੀ ਗਈ ਧਮਕੀ ਦੇ ਸਬੰਧ ਜੇਲ ਨਾਲ ਜੁੜੇ ਹਨ, ਜਿਸ ਦਾ ਇੱਕੋ-ਇੱਕ ਰਸਤਾ ਮੋਬਾਇਲ ਫੋਨ ਹੈ। ਜੇਕਰ ਜੇਲ੍ਹ ਤੋਂ ਚੱਲ ਰਹੀ ਜੁਰਮ ਦੀ ਦੁਨੀਆ ਨੂੰ ਘਟਾਉਣਾ ਹੈ ਤਾਂ ਇੱਕਮਾਤਰ ਵਿਕਲਪ ਮੋਬਾਇਲ ਨੂੰ ਘਟਾਉਣਾ ਹੋਵੇਗਾ। ਪੰਜਾਬ ਵਿਚ ਹਰ ਸਰਕਾਰ ਜੇਲ ਵਿਚੋਂ ਹੋਣ ਵਾਲੇ ਅਪਰਾਧ ’ਤੇ ਕਾਬੂ ਪਾਉਣ ਦਾ ਦਾਅਵਾ ਤਾਂ ਕਰਦੀ ਹੈ ਪਰ ਅੱਜ ਤੱਕ ਇਸ ’ਤੇ ਕਾਬੂ ਕਿਉਂ ਨਹੀਂ ਪਾਇਆ ਗਿਆ। ਇਹ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਘਟੀਆ ਨੀਅਤ ਵੱਲ ਇਸ਼ਾਰਾ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਜੇਲ੍ਹਾਂ ਵਿਚ ਤਿਆਰ ਹੁੰਦੇ ਹਨ ਗੈਂਗਸਟਰ ਅਤੇ ਨਸ਼ਾ ਸਮੱਗਲਰ
ਜੇਲ੍ਹਾਂ ਵਿਚ ਬੈਠੇ ਖਤਰਨਾਕ ਗੈਂਗਸਟਰ ਅਤੇ ਨਸ਼ਾ ਸਮੱਗਲਰ ਅੰਦਰ ਆਉਣ ਵਾਲੇ ਹਰ ਅਪਰਾਧੀ ’ਤੇ ਆਪਣੀ ਨਜ਼ਰ ਰੱਖਦੇ ਹਨ ਅਤੇ ਆਪਣੀ ਮਰਜ਼ੀ ਨਾਲ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਤੋਂ ਬਾਅਦ ਆਪਣੀ ਅਪਰਾਧਿਕ ਦੁਨੀਆ ਵਿਚ ਲੈ ਆਉਂਦੇ ਹਨ। ਬਾਹਰ ਆਉਣ ਤੋਂ ਬਾਅਦ ਇਹ ਅਪਰਾਧੀ ਜੇਲ੍ਹ ਵਿਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਕੰਮ ਕਰਦੇ ਹਨ, ਇਸ ’ਤੇ ਪਾਬੰਦੀ ਲਾਉਣ ਲਈ ਵੀ ਇਹ ਜਰੂਰੀ ਹੈ ਕਿ ਜਮਾਨਤ ’ਤੇ ਬਾਹਰ ਆਉਣ ਵਾਲਾ ਅਪਰਾਧੀ ਵਾਪਸ ਆਪਣੇ ਅਕਾਵਾਂ ਨਾਲ ਜੇਲ੍ਹ ਵਿਚ ਮੋਬਾਇਲ ਰਾਹੀਂ ਕੋਈ ਸੰਪਰਕ ਨਾ ਕਰ ਸਕੇ।

ਕੁਝ ਭਖਦੇ ਸਵਾਲ

-ਕਿਹਡ਼ੇ ਰਸਤੇ ਰਾਹੀਂ ਜੇਲ ਵਿਚ ਜਾ ਰਿਹਾ ਗ਼ੈਰ-ਕਾਨੂੰਨੀ ਸਾਮਾਨ?
-ਜੇਲ੍ਹਾਂ ਵਿਚ ਕੌਣ ਲੈ ਕੇ ਜਾ ਰਿਹਾ ਮੋਬਾਇਲ ਅਤੇ ਗ਼ੈਰ-ਕਾਨੂੰਨੀ ਸਾਮਾਨ?
- ਜੇਲ੍ਹ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਕਾਲੀਆਂ ਭੇਡਾਂ ਦੀ ਪਛਾਣ?
-ਕੀ ਭ੍ਰਿਸ਼ਟਾਚਾਰ ਕਾਰਨ ਨਹੀਂ ਲੱਗ ਪਾ ਰਹੀ ਇਸ ’ਤੇ ਪਾਬੰਦੀ?

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਇਹ ਕੁਝ ਅਜਿਹੇ ਭੱਖਦੇ ਸਵਾਲ ਹਨ, ਜੋ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੇ ਹਨ। ਸਮਾਂ ਰਹਿੰਦੇ ਜੇਕਰ ਇਨ੍ਹਾਂ ਅਣਸੁਲਝੇ ਸਵਾਲਾਂ ਦੇ ਜਵਾਬ ਸਮੇਂ ਸਿਰ ਨਾ ਮਿਲੇ ਤਾਂ ਜੇਲਾਂ ਵਿਚ ਬੈਠੇ ਖਤਰਨਾਕ ਅਪਰਾਧੀ ਸਮਾਜ ਨੂੰ ਆਪਣੇ ਡੰਡਿਆਂ ਨਾਲ ਚਲਾਉਣਗੇ।

ਅਚਨਚੇਤ ਨਿਰੀਖਣ ਦੌਰਾਨ ਹਵਾਲਾਤੀਆਂ ਤੋਂ ਮਿਲੇ ਮੋਬਾਇਲ ਅਤੇ ਹੋਰ ਸਾਮਾਨ
ਦੇਰ ਰਾਤ ਹੋਏ ਅਚਨਚੇਤ ਨਿਰੀਖਣ ਦੌਰਾਨ ਜੇਲ ਪ੍ਰਸ਼ਾਸਨ ਨੇ ਹਵਾਲਾਤੀਆਂ ਦੇ ਕਬਜ਼ੇ ਤੋਂ 4 ਮੋਬਾਇਲ ਫੋਨ, 1 ਚਾਰਜਰ, 2 ਹੈਡਫੋਨ, 14 ਬੰਡਲ ਸਿਗਰਟਾਂ ਅਤੇ 3 ਸਪ੍ਰਿੰਗ ਬਰਾਮਦ ਕੀਤੇ ਹਨ। ਹਵਾਲਾਤੀਆਂ ਵਿਚ ਕਰਨ ਸਿੰਘ, ਹਰਸਿਮਰਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਹਨ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਹਵਾਲਾਤੀਆਂ ਨੂੰ ਸਖ਼ਤੀ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਕਾਲੀਆਂ ਭੇਡਾਂ ਨੂੰ ਫੜਨਾ ਜ਼ਰੂਰੀ
ਜੇਲ੍ਹ ਵਿਚ ਚੱਲ ਰਹੇ ਮੋਬਾਇਲ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਸਪਲਾਈ ਦੇ ਰੈਕੇਟ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਕਾਲੀਆਂ ਭੇਡਾਂ ਨੂੰ ਫਡ਼ਨਾ ਜ਼ਰੂਰੀ ਹੈ, ਜਿਨ੍ਹਾਂ ਦੀ ਮਿਲੀਭੁਗਤ ਨਾਲ ਇਹ ਸਾਮਾਨ ਹਵਾਲਾਤੀਆਂ ਵਿਚ ਤੱਕ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੋਬਾਇਲ ਮਿਲਣ ਦੀਆਂ ਘਟਨਾਵਾਂ ਇਹ ਸਾਬਤ ਕਰ ਰਹੀਆਂ ਹਨ ਕਿ ਜੇਲ੍ਹ ਪ੍ਰਸ਼ਾਸਨ ਕਿੰਨਾ ਕਮਜ਼ੋਰ ਅਤੇ ਬੇਵੱਸ ਹੋ ਕਿ ਅੱਜ ਤੱਕ ਉਨ੍ਹਾਂ ਲੋਕਾਂ ਨੂੰ ਨਹੀਂ ਫੜਿਆ ਗਿਆ ਜੋ ਇਸ ਧੰਦੇ ਨੂੰ ਜੇਲ੍ਹ ਵਿਚ ਬੈਠ ਕੇ ਚਲਾ ਰਹੇ ਹਨ।


rajwinder kaur

Content Editor

Related News