ਸਰਕਾਰ ਵੱਲੋਂ ਵਿਰੋਧੀ ਵਿਚਾਰਾਂ ਰੱਖਣ ਵਾਲੇ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਚਿੰਤਾ ਦਾ ਵਿਸ਼ਾ: ਜਥੇਦਾਰ

03/05/2021 11:15:53 AM

ਅੰਮ੍ਰਿਤਸਰ (ਅਨਜਾਣ): ਦੇਸ਼ ਵਿੱਚ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਨਾ ਇਤਫਾਕੀ ਰੱਖਣ ਵਾਲੇ ਤੇ ਵਿਰੋਧੀ ਵਿਚਾਰਾਂ ਵਾਲੇ ਲੋਕਾਂ ਦੀਆਂ ਧੜਾਧੜ ਹੋ ਰਹੀਆਂ ਗ੍ਰਿਫ਼ਤਾਰੀਆਂ ਤੇ ਰਿਹਾਸਤਾਂ ਦਾ ਸਿਲਸਲਾ ਬੇਹੱਦ ਚਿੰਤਾਜਨਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ। ਉਨ੍ਹਾਂ ਕਿਹਾ ਇਹ ਬੇਹੱਦ ਸ਼ਰਮਨਾਕ ਹੈ ਕਿ ਸਰਕਾਰ ਵਿਰੁੱਧ ਬੋਲਣ ਵਾਲੇ ਲੋਕਾਂ ’ਤੇ ਦੇਸ਼ ਧ੍ਰੋਹੀ, ਯੂ.ਏ.ਪੀ.ਏ. ਵਰਗੇ ਸੰਗੀਨ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ  ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ

ਅਜਿਹਾ ਰੁਝਾਨ ਕਿਸੇ ਵੀ ਜ਼ਮਹੂਰੀਅਤ ਲਈ ਬੇਹੱਦ ਘਾਤਕ ਸਿੱਧ ਹੁੰਦਾ ਹੈ। ਜਿੱਥੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਜ਼ਬਰ ਦਾ ਤਰੀਕਾ ਅਣਮਨੁੱਖੀ ਹੈ, ਉੱਥੇ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਣ ਲਈ ਅਸੱਭਿਅਕ ਤੇ ਹਿੰਸਕ ਤਰੀਕੇ ਵਰਤਣੇ ਵੀ ਗਲਤ ਹਨ। ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਬਸ਼ਰਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਤਰੀਕਾ ਜਾਇਜ਼, ਸੱਭਿਅਕ ਤੇ ਅਰਥ-ਭਰਪੂਰ ਹੋਵੇ। ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਖੋਹਣ ਦਾ ਸਿੱਧਾ-ਸਿੱਧਾ ਮਤਲਬ ਲੋਕਤੰਤਰ ਦਾ ਗਲਾ ਘੁੱਟਣਾ ਹੈ। ਸਿੰਘ ਸਾਹਿਬ ਨੇ ਦੇਸ਼ ਦੇ ਜ਼ਮਹੂਰੀਅਤ ਪਸੰਦ ਲੋਕਾਂ ਤੇ ਸੰਸਥਾਵਾਂ ਨੂੰ ਜ਼ਮਹੂਰੀਅਤ ਦੀ ਮਰਯਾਦਾ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਵੇਲੇ ਧਾਰਨ ਕੀਤੀ ਚੁੱਪ ਆਤਮਘਾਤੀ ਸਿੱਧ ਹੋਵੇਗੀ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਚ ਬਹੁਤ ਖਤਰਨਾਕ ਸਾਬਤ ਹੋਣਗੇ।

ਇਹ ਵੀ ਪੜ੍ਹੋ ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ 'ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ


Shyna

Content Editor

Related News