ਸਟੋਰ ’ਚੋਂ ਨਕਦੀ, ਚੱਪਲਾਂ ਤੇ ਬੂਟ ਲੈ ਉੱਡੇ ਚੋਰ

01/15/2019 1:16:21 AM

 ਬਟਾਲਾ,   (ਬੇਰੀ)-   ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਡੇਰਾ ਰੋਡ ਸਥਿਤ ਸ਼ੂਜ਼ ਮਾਰਕੀਟ ’ਚ ਚੱਪਲ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ। ®ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਚੱਪਲ ਹਾਊਸ ਦੇ ਮਾਲਕ ਸੁਰਿੰਦਰ ਕੁਮਾਰ ਮਹਾਜਨ ਪੁੱਤਰ ਅਸ਼ੋਕ ਕੁਮਾਰ ਮਹਾਜਨ ਵਾਸੀ ਨਿਊ ਧਰਮਪੁਰਾ ਕਾਲੋਨੀ ਬਟਾਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੀ ਬੀਤੀ ਰਾਤ ਵੀ ਆਪਣੀ ਦੁਕਾਨ ਨੂੰ ਤਾਲੇ ਲਗਾ ਕੇ ਘਰ ਚਲੇ ਗਏ  ਸਨ ਅਤੇ ਅੱਜ ਸਵੇਰੇ ਜਦੋਂ ਆਏ ਤਾਂ ਦੇਖਿਆ ਕਿ ਦੁਕਾਨ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਦੁਕਾਨ ਦੇ ਗੱਲੇ ’ਚੋਂ ਚੋਰ  5000 ਰੁਪਏ ਨਕਦੀ ਸਮੇਤ ਜੁੱਤੀਆਂ, ਬੂਟ ਵਗੈਰਾ ਚੋਰੀ ਕਰਕੇ ਲੈ ਜਾ ਚੁੱਕੇ ਸਨ। ਸੁਰਿੰਦਰ ਕੁਮਾਰ ਮਹਾਜਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਚੋਰਾਂ ਨੇ ਦੁਕਾਨ ਅੰਦਰ ਰੱਖੇ ਦਸਤਾਵੇਜ਼ਾਂ ਨੂੰ ਵੀ ਅੱਗ ਲਗਾਈ। ਉਸ  ਨੇ ਦੱਸਿਆ ਕਿ ਚੋਰ ਉਸਦੀ ਦੁਕਾਨ ਅੰਦਰ ਇਕ ਤੋਂ ਦੂਜੀ ਛੱਤ ’ਤੇ ਲੱਕਡ਼ ਦੀ ਪੌਡ਼ੀ ਰੱਖ ਕੇ ਛੱਤ ਰਾਹੀਂ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਫੂਚੱਕਰ ਹੋ ਗਏ।  ਇਹ ਚੋਰੀ ਉਸਦੀ ਦੁਕਾਨ ’ਤੇ ਦੂਜੀ ਵਾਰ ਹੋਈ ਹੈ ਜਦਕਿ ਪਹਿਲੀ ਵਾਰ ਬੀਤੀ 12 ਦਸੰਬਰ ਨੂੰ ਚੋਰਾਂ ਨੇ ਕੀਤੀ ਸੀ, ਜਿਸ ’ਚ ਚੋਰ 20 ਹਜ਼ਾਰ ਰੁਪਏ ਨਕਦੀ ਤੇ ਜੁੱਤੀਆਂ ਚੋਰੀ ਕਰਕੇ ਲੈ ਗਏ ਸਨ ਅਤੇ ਨਾਲ ਹੀ ਦੁਕਾਨ ’ਚ ਲੱਗੇ 7 ਸੀ.ਸੀ.ਟੀ.ਵੀ. ਕੈਮਰੇ ਤੇ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ ਸਨ। ਉਕਤ ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


Related News