ਮਾਮਲਾ ਅੰਮ੍ਰਿਤਸਰ ਦੇ ਹੋਟਲ ’ਚ ਹੋਈ ਪ੍ਰੇਮੀ ਦੀ ਮੌਤ ਦਾ : ਪ੍ਰੇਮਿਕਾ ਦੇ ਬਿਆਨਾਂ ਨਾਲ ਕੇਸ ’ਚ ਆਇਆ ਨਵਾਂ ਮੋੜ

10/06/2022 11:00:42 AM

ਅੰਮ੍ਰਿਤਸਰ (ਇੰਦਰਜੀਤ) - ਬੀਤੇ ਦਿਨੀਂ ਅੰਮ੍ਰਿਤਸਰ ਦੇ ਇਕ ਹੋਟਲ ਦੇ ਕਮਰੇ ’ਚ ਆਟੋ ਚਾਲਕ ਨਰਿੰਦਰ ਸਿੰਘ ਦੀ ਮੌਤ ਹੋ ਜਾਣ ਅਤੇ ਉਸ ਦੀ ਫ਼ਰਾਰ ਪ੍ਰੇਮਿਕਾ ਦੇ ਮਾਮਲੇ ਵਿਚ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ। ਫਿਲਹਾਲ ਇਹ ਕੇਸ ਚੱਲ ਰਿਹਾ ਹੈ। ਪੁਲਸ ਨੇ ਨੌਜਵਾਨ ਦੀ ਮੌਤ ਹੋਣ ਤੋਂ ਕੁਝ ਦੇਰ ਬਾਅਦ ਪ੍ਰੇਮਿਕਾ ਨੂੰ ਕਾਬੂ ਕਰ ਲਿਆ ਸੀ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਥਾਣਾ ਡੀ ਡਵੀਜ਼ਨ ਅਧੀਨ ਪੈਂਦੇ ਦੁਰਗਿਆਣਾ ਚੌਕੀ ਦੀ ਪੁਲਸ ਨੇ ਪ੍ਰੇਮਿਕਾ ਅਤੇ ਹੋਟਲ ਆਰ. ਕਾਂਟੀਨੈਂਟਲ ਦੇ ਸੰਚਾਲਕ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ, ਜਦਕਿ ਇਸ ਮਾਮਲੇ ਦੀ ਜਾਂਚ ਵਿਚ ਆਏ ਨਵੇਂ ਮੋੜ ਕਾਰਨ ਇਹ ਮਾਮਲਾ ਕਤਲ ਵੱਲ ਨਹੀਂ ਜਾ ਸਕਦਾ।

ਪੜ੍ਹੋ ਇਹ ਵੀ ਖ਼ਬਰ : ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਸਲਾਹ, ਕਿਹਾ-ਅੰਨ੍ਹੇਵਾਹ ਨਾ ਲੱਗੋ ਕੇਜਰੀਵਾਲ ਦੇ ਪਿੱਛੇ

ਨਰਿੰਦਰ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਦੀ ਪ੍ਰੇਮਿਕਾ ਅਤੇ ਹੋਟਲ ਦੇ ਸੰਚਾਲਕ ਖ਼ਿਲਾਫ਼ ਧਾਰਾ 304 ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਪੁਲਸ ਚੌਕੀ ਦੁਰਗਿਆਣਾ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ। ਜਨਾਨੀ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਉਸਦਾ ਪ੍ਰੇਮੀ ਸੀ ਅਤੇ ਉਹ ਲਿਵ ਇਨ ਰਿਲੇਸਨਸ਼ਿਪ ਵਿਚ ਰਹਿ ਰਹੀ ਸੀ। ਨਰਿੰਦਰ ਸੈਲਾਨੀਆਂ ਨੂੰ ਹੋਟਲਾਂ ਵਿਚ ਕਮਰੇ ਦਿਵਾਉਂਦਾ ਸੀ ਅਤੇ ਉਸ ਦਾ ਸਾਰਾ ਖ਼ਰਚਾ ਉਹ ਝੱਲਦਾ ਸੀ। ਰਜਨੀ ਅਨੁਸਾਰ ਉਸ ਨੂੰ ਗੁਜ਼ਾਰਾ ਕਰਨ ਲਈ 800 ਰੁਪਏ ਨਰਿੰਦਰ ਕੋਲੋਂ ਮਿਲਦੇ ਸਨ। ਨਰਿੰਦਰ ਕਦੇ-ਕਦਾਈਂ ਸ਼ਰਾਬ ਪੀਂਦਾ ਸੀ। ਉਹ ਕਿਸੇ ਹੋਰ ਕਿਸਮ ਦਾ ਨਸ਼ਾ ਨਹੀਂ ਸੀ ਕਰਦਾ। ਉਹ ਚੰਗਾ ਵਿਅਕਤੀ ਸੀ ਅਤੇ ਉਸ ਨੂੰ ਉਸ ਕੋਲੋ ਕੋਈ ਸ਼ਿਕਾਇਤ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਇਸ ਮਾਮਲੇ ਸਬੰਧੀ ਪੁਲਸ ਚੌਕੀ ਦੁਰਗਿਆਣਾ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪ੍ਰੇਮਿਕਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਦਕਿ ਅਦਾਲਤ ਨੇ ਉਸ ਦਾ ਹੋਰ ਰਿਮਾਂਡ ਨਾ ਦਿੰਦਿਆਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਨਿਰਦੇਸ਼ ਦੇ ਦਿੱਤੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਬਾਰੇ ਕੋਈ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ।

ਦੱਸ ਦੇਈਏ ਕਿ ਸੋਮਵਾਰ ਵਾਲੇ ਦਿਨ ਹੋਟਲ ਆਰ. ਕਾਂਟੀਨੈਂਟਲ ਵਿਚ ਆਟੋ ਚਾਲਕ ਨਰਿੰਦਰ ਸਿੰਘ ਅਤੇ ਉਸ ਦੀ ਪ੍ਰੇਮਿਕਾ ਰਜਨੀ ਨੇ ਸੌਣ ਲਈ ਕਮਰਾ ਲਿਆ ਸੀ। ਇਸੇ ਦੌਰਾਨ ਨਰਿੰਦਰ ਦੀ ਭੈਣ ਨੂੰ ਸੂਚਨਾ ਮਿਲੀ ਕਿ ਉਸ ਦੇ ਭਰਾ ਦੀ ਹੋਟਲ ’ਚ ਤਬੀਅਤ ਖ਼ਰਾਬ ਹੋ ਗਈ ਹੈ। ਭੈਣ ਕਿਰਨਜੋਤ ਜਦੋਂ ਭਰਾ ਦਾ ਪਤਾ ਲੈਣ ਲਈ ਹੋਟਲ ਪਹੁੰਚੀ ਤਾਂ ਉਸ ਦਾ ਭਰਾ ਬੇਹੋਸ਼ ਪਿਆ ਸੀ ਅਤੇ ਉਸ ਦੀ ਪ੍ਰੇਮਿਕਾ ਰਜਨੀ ਉਸ ਦੇ ਨਾਲ ਸੀ। ਨਰਿੰਦਰ ਸਿੰਘ ਦੀ ਭੈਣ ਜਦੋਂ ਉੱਥੇ ਪਹੁੰਚੀ ਤਾਂ ਪ੍ਰੇਮਿਕਾ ਉੱਥੋਂ ਚਲੀ ਗਈ। ਇਸ ਦੌਰਾਨ ਨਰਿੰਦਰ ਦੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ : ਲਿਵ-ਇਨ ਰਿਲੇਸ਼ਨ ’ਚ ਵਾਪਰੀ ਵੱਡੀ ਘਟਨਾ, ਹੋਟਲ ਦੇ ਕਮਰੇ ’ਚ ਪ੍ਰੇਮੀ ਦੀ ਸ਼ੱਕੀ ਹਾਲਤ ’ਚ ਮੌਤ, ਪ੍ਰੇਮਿਕਾ ਗ੍ਰਿਫ਼ਤਾਰ


rajwinder kaur

Content Editor

Related News