ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਹਲਕੇ ’ਚ ਲਿੰਕ ਸੜਕਾਂ ਦੇ ਰੱਖੇ ਨੀਂਹ ਪੱਥਰ

02/25/2024 5:53:23 PM

ਅਜਨਾਲਾ (ਨਿਰਵੈਲ)- ਪਿਛਲੀਆਂ ਸਰਕਾਰਾਂ ਨੇ ਬਾਰਡਰ ਹਲਕੇ ਦੀਆਂ ਸੜਕਾਂ ਦੀ ਕੋਈ ਸਾਰ ਨਹੀਂ ਲਈ, ਜਿਸ ਕਰਕੇ ਸਾਰੀਆਂ ਲਿੰਕ ਸੜਕਾਂ ਖ਼ਰਾਬ ਪਈਆਂ ਹੋਈਆਂ ਹਨ ਅਤੇ ਸਾਡੀ ਸਰਕਾਰ ਰਾਜਨੀਤੀ ਕਰਨ ਨਹੀਂ, ਸਗੋਂ ਰਾਜਨੀਤੀ ’ਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਅਜਨਾਲਾ ਹਲਕੇ ’ਚ ਪੇਂਡੂ ਲਿੰਕ ਸੜਕਾਂ ਦੀ ਖਾਸ ਮੁਰੰਮਤ ਦਾ ਨੀਂਹ ਪੱਥਰ ਰੱਖਣ ਪਿੱਛੋਂ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

ਉਨ੍ਹਾਂ ਦੱਸਿਆ ਕਿ 64 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਬੋਰਡ ਦੀਆਂ ਦੋ ਲਿੰਕ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਜਲਦ ਹੀ ਇਸਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਲਿੰਕ ਸੜਕ ਭਖਾ ਹਰੀ ਸਿੰਘ ਤੋਂ ਪੰਡੋਰੀ ਸੁੱਖਾ ਸਿੰਘ ਤੱਕ ਅਤੇ ਦੂਜੀ ਲਿੰਕ ਸੜਕ ਰਿਆੜ ਤੋਂ ਫੂਲੇ ਚੱਕ ਤੱਕ ਬਣਾਈ ਜਾਵੇਗੀ। ਉਨ੍ਹਾਂ ਇਸ ਮੌਕੇ ਅਜਨਾਲਾ ਤੋਂ ਰਮਦਾਸ ਤੱਕ ਬਣ ਰਹੀ ਸੜਕ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੇ ਕੰਮ ਨੂੰ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਣਵੱਤਾ ਦੇ ਕੰਮਾਂ ’ਚ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਨਾਲਾ ਤੋਂ ਚੌਗਾਵਾਂ ਸੜਕ ਦਾ ਕੰਮ ਜੋ ਕਿਸੇ ਕਾਰਨਾਂ ਕਰਕੇ ਰੁਕ ਗਿਆ ਸੀ, ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ

ਮੰਤਰੀ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਅਜਨਾਲਾ ਹਲਕੇ ’ਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਅਤੇ ਅਜਨਾਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਨਾਲੇ ਦੇ ਚਾਰੇ ਪਾਸੇ ਸੜਕਾਂ ਦਾ ਜਾਲ ਵਿਛ ਰਿਹਾ ਹੈ ਅਤੇ ਅਜਨਾਲਾ ਦੇ ਸਰਬਪੱਖੀ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan