ਕੈਪਟਨ ਵਲੋਂ ਕੈਬਨਿਟ ਦਾ ਵਿਸਥਾਰ ਕਰਨ ਨਾਲ ਜਨਤਾ ਦੇ ਕੰਮ ਹੋਣਗੇ ਤੇਜ਼ੀ ਨਾਲ : ਡਿੰਪਾ

04/25/2018 1:25:01 PM

ਮੀਆਂਵਿੰਡ (ਕੁਲਾਰ) : ਸੀਵਰੇਜ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਪ੍ਰੈੱਸ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ 'ਚ ਕੀਤੇ ਵਿਸਥਾਰ ਨਾਲ ਹੁਣ ਲੋਕਾਂ ਦੇ ਕੰਮ ਤੇਜ਼ੀ ਨਾਲ ਹੋਣਗੇ । ਡਿੰਪਾ ਨੇ ਕਿਹਾ ਕਿ ਦਾਣਾ ਮੰਡੀਆਂ 'ਚ ਸਮੇਂ ਸਿਰ ਹੋ ਰਹੀ ਕਣਕ ਦੀ ਖਰੀਦ ਕਾਰਨ ਕਿਸਾਨ ਮੁੱਖ ਮੰਤਰੀ ਪੰਜਾਬ ਦੀਆਂ ਸਿਫਤਾਂ ਕਰਦੇ ਨਹੀ ਥੱਕਦੇ, ਕਿਉਂਕਿ ਕਿਸਾਨਾਂ ਦੀ ਜਿਣਸ ਸਰਕਾਰ ਵਲੋਂ ਹੱਥੋਂ-ਹੱਥ ਖਰੀਦੀ ਜਾ ਰਹੀ ਹੈ। ਕਰਜ਼ ਮੁਆਫ ਹੋਣ ਅਤੇ ਸੁਚਾਰੂ ਢੰਗ ਨਾਲ ਹੋ ਰਹੀ ਕਣਕ ਦੀ ਖਰੀਦ ਕਾਰਨ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਹਰਜਿੰਦਰ ਸਿੰਘ ਨਾਗੋਕੇ ਮੋੜ ਜਨਰਲ ਸਕਤਰ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਅਵਤਾਰ ਸਿੰਘ ਤੱਖਤੂਚੱਕ, ਐਡਵੋਕੇਟ ਬਲਦੇਵ ਸਿੰਘ ਕੋਟਲੀ, ਬਲਦੇਵ ਸਿੰਘ ਏਕਲਗੱਡਾ, ਰਣਜੀਤ ਸਿੰਘ ਗੋਲਡੀ ਰਾਮਪੁਰ, ਪਾਲ ਸਿੰਘ, ਹਰੀ ਸਿੰਘ, ਜਗਦੀਪ ਸਿੰਘ ਜੱਗੂ, ਗੁਰਭਿੰਦਰ ਸਿੰਘ ਭਿੰਦਾ, ਅੰਗੇਰਜ ਸਿੰਘ ਲਾਡੀ ਆਦਿ ਹਾਜ਼ਰ ਸਨ ।