ਬੁਲਟ ਤੇ ਪਲੈਟੀਨਾ ਮੋਟਰਸਾਈਕਲਾਂ ਵਿਚਕਾਰ ਹੋਈ ਭਿਆਨਕ ਟੱਕਰ, 4 ਜ਼ਖ਼ਮੀ

05/14/2022 11:22:07 AM

ਬੰਡਾਲਾ (ਜਗਤਾਰ) - ਪਿੰਡ ਬੰਡਾਲਾ ਵਿਖੇ ਬੀਤੇ ਦਿਨ ਜੰਡਿਆਲਾ ਗੁਰੂ ਤੋਂ ਤਰਨਤਾਰਨ ਨੂੰ ਜਾਂਦੀ ਸੜਕ ’ਤੇ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਵਿਅਕਤੀ ਗੰਭੀਰ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ। 

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਮੌਕੇ ’ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਸ ਚੌਂਕੀ ਬੰਡਾਲਾ ਦੇ ਇੰਚਾਰਜ਼ ਤਰਸੇਮ ਸਿੰਘ ਨੇ ਦੱਸਿਆ ਕਿ ਬੁਲਟ ਮੋਟਰਸਾਈਕਲ ਜਿਸ ਦਾ ਨੰਬਰ ਪੀ. ਬੀ. 02 ਈ. ਈ. 6572 ਉਹ ਪਿੰਡ ਬੁੱਤਾਂ ਤੋਂ ਜੰਡਿਆਲਾ ਗੁਰੂ ਨੂੰ ਬਹੁਤ ਤੇਜ਼ ਰਫਤਾਰ ਵਿਚ ਜਾ ਰਿਹਾ ਸੀ। ਦੂਜਾ ਪੈਲਟੀਨਾ ਮੋਟਰਸਾਈਕਲ, ਜੋ ਸੁੱਖੇਵਾਲ ਕਲੋਨੀਆਂ ਤੋਂ ਬੰਡਾਲੇ ਨੂੰ ਆ ਰਿਹਾ ਸੀ, ਨਾਲ ਜ਼ਬਰਦਸਤ ਟੱਕਰ ਹੋ ਗਈ। ਬੁਲਟ ਮੋਟਰਸਾਈਕਲ ਸਵਾਰ ਗੁਰਬੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੁੱਤ ਦੇ ਸੱਜੀ ਲੱਤ ’ਤੇ ਗੰਭੀਰ ਸੱਟ ਲੱਗੀ ਅਤੇ ਉਸ ਦੇ ਨਾਲ ਇੱਕ ਸਵਾਰ ਚਮਕੌਰ ਸਿੰਘ ਪੁੱਤਰ ਸ਼ਮਸੇਰ ਸਿੰਘ ਵਾਸੀ ਬੁੱਤ ਨੂੰ ਰਗੜਾਂ ਲੱਗੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਪੈਲਟੀਨਾਂ ਮੋਟਰਸਾਈਕਲ ਤੇ ਸਵਾਰ ਕੁਲਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਖਡੂਰ ਸਾਹਿਬ ਨੂੰ ਲੱਤ ’ਤੇ ਗੰਭੀਰ ਸੱਟ ਵੱਜੀ ਹੈ। ਰਤਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਦੀਨੇਵਾਲ ਦੀ ਸੱਜੀ ਲੱਤ ਫਰੈਕਚਰ ਹੋ ਗਈ ਹੈ ਅਤੇ ਬਲਵਿੰਦਰ ਸਿੰਘ ਨੂੰ ਲੱਤਾਂ ਤੇ ਸੱਟਾਂ ਲੱਗੀਆਂ ਹਨ। ਇਸ ਮੌਕੇ ਪੁਲਸ ਵਲੋਂ ਐਬੂਲੈਸ ਮੰਗਵਾ ਕੇ ਉਕਤ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
 


rajwinder kaur

Content Editor

Related News