30 ਦੇ ਬਜਟ ਇਜਲਾਸ ‘ਚ ਅਖੰਡਪਾਠੀ ਸਿੰਘਾਂ ਨੂੰ ਪੱਕਿਆਂ ਕਰਨ ਦਾ ਮਤਾ ਪਾਇਆ ਜਾਵੇ : ਸ਼ਿਵਦੇਵ ਸਿੰਘ, ਕੀਰਤ ਸਿੰਘ

03/29/2021 2:27:31 PM

ਅੰਮ੍ਰਿਤਸਰ (ਅਨਜਾਣ) - 30 ਮਾਰਚ ਦੇ ਬਜਟ ਇਜਲਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡਪਾਠੀ ਸਿੰਘਾਂ ਨੂੰ ਪੱਕੇ ਤੌਰ ‘ਤੇ ਰੱਖਣ ਅਤੇ ਜੋ ਪਹਿਲਾਂ ਤੋਂ ਡਿਊਟੀ ਨਿਭਾ ਰਹੇ ਹਨ, ਨੂੰ ਪੱਕਿਆਂ ਕਰਨ ਦਾ ਮਤਾ ਪਾਇਆ ਜਾਵੇ ਤਾਂ ਜੋ ਕੋਰੋਨਾ ਵਰਗੀਆਂ ਮਹਾਂਮਾਰੀਆਂ ਤੇ ਹੋਰ ਮੰਦਭਾਗੀਆਂ ਘਟਨਾਵਾਂ ਵਾਪਰਨ ਸਮੇਂ ਅਖੰਡਪਾਠੀ ਸਿੰਘ ਆਪਣਾ ਗੁਜ਼ਾਰਾ ਕਰ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਵੈਲਫੇਅਰ ਅਖੰਡਪਾਠੀ ਸੁਸਾਇਟੀ ਦੇ ਸਰਪ੍ਰਸਤ ਭਾਈ ਸ਼ਿਵਦੇਵ ਸਿੰਘ ਤੇ ਪ੍ਰਧਾਨ ਭਾਈ ਕੀਰਤ ਸਿੰਘ ਨੇ ਅਖੰਡਪਾਠੀ ਸਿੰਘਾਂ ਦੀ ਰੱਖੀ ਗਈ ਇਕੱਤਰਤਾ ਉਪਰੰਤ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਜੇਕਰ ਸੇਵਾਦਾਰ ਬਿਲਮੁਕਤਾ ਰੱਖ ਕੇ ਪੱਕੇ ਅਤੇ ਗਰੇਡ ਕੀਤੇ ਜਾ ਸਕਦੇ ਹਨ ਤਾਂ ਗੁਰੂ ਕੇ ਹਜ਼ੂਰੀਆਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਹ ਮੌਕਾ ਹੀ ਨਾ ਦੇਵੇ ਕਿ ਪਾਠੀ ਸਿੰਘ ਧਰਨੇ ‘ਤੇ ਬੈਠਣ ਸਗੋਂ ਆਪਣੇ ਆਪ ਸਮੇਂ-ਸਮੇਂ ’ਤੇ ਪਾਠੀ ਸਿੰਘਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਖੰਡਪਾਠੀ ਸਿੰਘ ਜਾਂ ਉਸਦਾ ਪ੍ਰੀਵਾਰਕ ਮੈਂਬਰ ਬੀਮਾਰ ਹੋ ਜਾਂਦਾ ਹੈ ਤਾਂ ਉਸਦਾ ਇਲਾਜ ਕਰਵਾਉਣਾ ਵੀ ਔਖਾ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 

ਉਨ੍ਹਾਂ ਨੇ ਕਿਹਾ ਕਿ ਜਿੰਨੇ ਪੈਸੇ ਇਕ ਅਖੰਡਪਾਠੀ ਸਿੰਘ ਡਿਊਟੀਆਂ ਕਰਕੇ ਕਮਾਉਂਦਾ ਹੈ, ਓਨੇ ‘ਚ ਤਾਂ ਘਰ ਦਾ ਚੁੱਲ੍ਹਾ ਵੀ ਨਹੀਂ ਬਲਦਾ ਤੇ ਨਾ ਹੀ ਪਾਠੀ ਸਿੰਘ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇ ਸਕਦੇ ਹਨ। ਉਨ੍ਹਾਂ ਕਿਹਾ ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ 30 ਦੇ ਬਜਟ ਇਜਲਾਸ ‘ਚ ਅਖੰਡਪਾਠੀ ਸਿੰਘਾਂ ਦੀਆਂ ਮੁਸ਼ਕਲਾਂ ਦਾ ਕੋਈ ਠੋਸ ਹੱਲ ਜ਼ਰੂਰ ਕੱਢਣਗੇ।

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ
 


rajwinder kaur

Content Editor

Related News