ਬਸਪਾ ਦੇ ਹਲਕਾ ਇੰਚਾਰਜ ਰੌਬਿਟ ਪੱਛੀਆ ਨੇ ਬਸਪਾ ਨੂੰ ਛੱਡ ਆਜ਼ਾਦ ਉਮੀਦਵਾਰ ਜਾਫਰ ਨੂੰ ਦਿੱਤਾ ਸਮਰਥਨ

02/03/2022 3:28:08 PM

ਅਜਨਾਲਾ (ਗੁਰਜੰਟ) - ਵਿਧਾਨ ਸਭਾ ਚੋਣਾਂ ਦੌਰਾਨ ਸਰਹੱਦੀ ਹਲਕਾ ਅਜਨਾਲਾ ਤੋਂ ਬਸਪਾ ਅਕਾਲੀ ਦਲ ਗੱਠਜੋੜ ਨੂੰ ਉਸ ਸਮੇਂ ਵੱਡਾ ਝਟਕਾ ਲਗਾ, ਜਦੋਂ ਵਿਲੀਅਮ ਜੱਟਾ ਦੀ ਪ੍ਰੇਰਨਾ ਸਦਕਾ ਅਜਨਾਲਾ ਤੋਂ ਬਸਪਾ ਦੇ ਹਲਕਾ ਇੰਚਾਰਜ ਰੌਬਿਟ ਮਸੀਹ ਪੱਛੀਆ ਆਪਣੇ ਸੈਂਕੜੇ ਸਾਥੀਆਂ ਸਮੇਤ ਬਸਪਾ ਨੂੰ ਅਲਵਿਦਾ ਆਖ ਅਜਨਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੋਨੂੰ ਜਾਫਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਰੌਬਿਟ ਮਸੀਹ ਪੱਛੀਆ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਇਸਾਈ ਭਾਈਚਾਰੇ ਨੂੰ ਸਿਰਫ਼ ਵੋਟਾਂ ਲਈ ਵਰਤਿਆ ਜਾਂਦਾ ਹੈ। ਪੂਰੇ ਪੰਜਾਬ ’ਚ ਕਿਸੇ ਵੀ ਪਾਰਟੀ ਵੱਲੋਂ ਇਸਾਈ ਭਾਈਚਾਰੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

ਉਨ੍ਹਾਂ ਕਿਹਾ ਕਿ ਡਾ.ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਜੀ ਦੀ ਸੋਚ ’ਤੇ ਚੱਲਣ ਵਾਲੀ ਬਸਪਾ ਪਾਰਟੀ ਨੇ ਈਸਾਈ ਭਾਈਚਾਰੇ ਨੂੰ ਬੁਰੀ ਤਰ੍ਹਾਂ ਨਕਾਰਦਿਆਂ ਕੋਈ ਟਿਕਟ ਦੇ ਕੇ ਨਹੀਂ ਨਿਵਾਜਿਆ, ਜਿਸ ਦਾ ਖਮਿਆਜ਼ਾ ਰਾਜਨੀਤਿਕ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਤੋਂ ਤੰਗ ਆ ਕੇ ਉਨ੍ਹਾਂ ਆਪਣੇ ਸਮਰਥਕਾਂ ਸਮੇਤ ਆਜ਼ਾਦ ਉਮੀਦਵਾਰ ਸੋਨੂੰ ਜਾਫਰ ਨੂੰ ਦਿਨ ਰਾਤ ਮਿਹਨਤ ਕਰਕੇ ਜਤਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਰਾਏ ਦਾਦੂ, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਅਜਨਾਲਾ, ਮਨਦੀਪ ਸਿੰਘ ਟੀਨਾ, ਇੰਦਰ ਸਿੰਘ ਰਮਦਾਸ, ਮੰਗਲ ਸਿੰਘ ਡੱਲਾ ਰਾਜਪੂਤਾਂ, ਮੁਖਤਾਰ ਸਿੰਘ ਫੱਤੇਵਾਲ, ਮੋਹਣ ਸਿੰਘ ਕੱਚਾ ਡੱਲਾ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ : ਮ੍ਰਿਤਕ ਵਿਅਕਤੀ ਨੂੰ ਹੀ ਲਗਾ ਦਿੱਤੀ ਕੋਰੋਨਾ ਵੈਕਸੀਨ!


rajwinder kaur

Content Editor

Related News