ਬੀ.ਐੱਸ.ਐੱਫ. ਨੇ ਸੁੱਟਿਆ ਪਾਕਿਸਤਾਨੀ ਡਰੋਨ, 10 ਕਰੋੜ ਦੀ ਹੈਰੋਇਨ ਬਰਾਮਦ

12/06/2022 11:12:17 AM

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਪਾਕਿਸਤਾਨ ਵਾਲੇ ਪਾਸੇ ਤੋਂ ਅੰਮ੍ਰਿਤਸਰ ਸੈਕਟਰ ਦੇ ਇਲਾਕੇ 'ਚ ਡਰੋਨਾਂ ਦੀ ਮੂਵਮੈਂਟ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਬੀ. ਐੱਸ. ਐੱਫ. ਵੀ ਲਗਾਤਾਰ ਪਾਕਿਸਤਾਨੀ ਡਰੋਨਾਂ ਨੂੰ ਮਾਰ ਕੇ ਸੁੱਟ ਰਹੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੇ ਐਤਵਾਰ ਦੇਰ ਰਾਤ ਇਕ ਘੁਸਪੈਠੀਏ ਪਾਕਿਸਤਾਨੀ ਡਰੋਨ ਨੂੰ ਮਾਰ ਕੇ ਸੁੱਟ ਦਿੱਤਾ, ਜਿਸ ਦੀ ਬਾਡੀ ਪਿੰਡ ਰੋਡੇਵਾਲਾ ਕਲਾਂ ਤੋਂ ਮਿਲੀ। 

ਇਹ ਵੀ ਪੜ੍ਹੋ- ਹੁਣ ਆਨਲਾਈਨ ਵੀ ਦੇਖ ਸਕੋਗੇ ਭਾਰਤ-ਪਾਕਿ ਦਾ ਰਿਟਰੀਟ ਸਮਾਰੋਹ, BSF ਨੇ ਕੀਤੀ ਬੁਕਿੰਗ ਸ਼ੁਰੂ

ਇਸ ਦੌਰਾਨ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ 2 ਕਿੱਲੋ ਹੈਰੋਇਨ ਅਤੇ 100 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ, ਜੋ ਕਿ ਡਰੋਨ ਨਾਲ ਬੰਨ੍ਹੀ ਹੋਈ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਡਰੋਨਾਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕਿਆਂ ਵਿਚ ਸਮੱਗਲਰਾਂ ਵੱਲੋਂ ਸਭ ਤੋਂ ਵੱਧ ਡਰੋਨਾਂ ਦੀ ਮੂਵਮੈਂਟ ਕਰਵਾਈ ਜਾ ਰਹੀ ਹੈ ਅਤੇ ਪਾਕਿਸਤਾਨ ਵੱਲੋਂ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Shivani Bassan

This news is Content Editor Shivani Bassan