ਬੀ.ਐਸ.ਐਫ ਵਲੋਂ ਭਾਰਤ ਪਾਕਿਸਤਾਨ ਸਰੱਹਦ ਤੋਂ 1 ਕਿਲੋ ਹੈਰੋਇਨ ਬਰਾਮਦ

10/19/2019 8:53:10 PM

ਤਰਨ ਤਾਰਨ (ਰਮਨ)- ਭਾਰਤ ਪਾਕਿਸਤਾਨ ਸਰੱਹਦ ਨੇਡ਼ੇ ਸ਼ਨੀਵਾਰ ਬੀ.ਐੱਸ.ਐੱਫ ਦੀ 103 ਬਟਾਲੀਅਨ ਵਲੋਂ ਇਕ ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰੱਹਦ ਨੇਡ਼ੇ ਬੀ.ਐਸ.ਐਫ ਦੇ ਜਵਾਨ ਰੋਜ਼ਾਨਾਂ ਦੀ ਤਰਾਂਂ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੂੰ ਕੁੱਝ ਹਿੱਲ ਜੁਲ ਹੁੰਦੀ ਨਜ਼ਰ ਆਈ। ਜਿਸ ਦੌਰਾਨ ਬੀ.ਐੱਸ.ਐੱਫ ਦੇ ਜਵਾਨਾਂ ਨੇ ਸਰਚ ਅਭਿਆਨ ਚਲਾਇਆ। ਇਸ ਤਲਾਸ਼ੀ ਅਭਿਆਨ ਦੌਰਾਨ ਬੀ.ਉ.ਪੀ. ਰਾਜੋਕੇ ਦੇ ਪਿੱਲਰ ਨੰਬਰ 144 ਤੋਂ ਇਕ ਪੈਕਟ ਹੈਰੋਇਨ ਬਰਾਮਦ ਕੀਤਾ ਗਿਆ। ਇਸ ਬਰਾਮਦ ਕੀਤੀ ਗਈ ਹੈਰੋਇਨ ਦਾ ਵੱਜਣ ਕਰੀਬ ਇਕ ਕਿੱਲੋ ਦੱਸਿਆ ਜਾ ਰਿਹਾ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ 5 ਕਰੋਡ਼ ਰੁਪੱਏ ਦੱਸੀ ਜਾਂਦੀ ਹੈ। ਬੀ.ਐੱਸ.ਐੱਫ ਦੇ ਅਧਿਕਾਰੀ ਵਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


KamalJeet Singh

Content Editor

Related News