BSF ਦੇ ਜਵਾਨਾਂ ਨੇ ਉੱਡਣਸ਼ੀਲ ਸ਼ੱਕੀ ਵਸਤੂ ’ਤੇ ਕੀਤੇ 39 ਰਾਊਂਡ ਫਾਇਰ, ਚਲਾਈ ਤਲਾਸ਼ੀ ਮੁਹਿੰਮ

08/07/2022 1:32:04 PM

ਖੇਮਕਰਨ (ਸੋਨੀਆ) - ਬੀ.ਐੱਸ.ਐੱਫ. ਬਟਾਲੀਅਨ 103 ਦੇ ਜਵਾਨਾਂ ਨੇ ਬੀ.ਓ.ਪੀ. ਕਲਸ ਦੇ ਬੀ.ਪੀ. ਨੰਬਰ 153/2-3 ਤੋਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ-ਸਰਹਿੰਦ ਵੱਲ ਆਉਣ ਵਾਲੀ ਉੱਡਣਸ਼ੀਲ ਵਸਤੂ ਦੀ ਆਵਾਜ਼ ਸੁਣਾਈ ਦਿੱਤੀ। ਉੱਡਣਸ਼ੀਲ ਵਸਤੂ ਦੀ ਆਵਾਜ਼ ਸੁਣਦੇ ਸਾਰ ਬੀ.ਓ.ਪੀ. ਸੰਤਰੀ ਅਤੇ ਐੱਚ.ਆਈ.ਟੀ. ਪਾਰਟੀ ਦੁਆਰਾ ਬੀ.ਪੀ. ਨੰਬਰ  153/2-3ਜਿਸ ਦੀ ਆਈ.ਬੀ. ਤੋਂ ਲਗਪਗ ਦੂਰੀ 180 ਮੀਟਰ ਅਤੇ ਬੀ.ਐੱਸ.ਵਾੜ. ਤੋਂ ਦੂਰੀ 5 ਮੀਟਰ ਹੈ, ਵੱਲ 39 ਰਾਊਂਡ ਫਾਇਰ ਅਤੇ 2 ਈਲੂ ਬੰਬ ਦਾਗੇ। ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਉੱਡਣਸ਼ੀਲ ਵਸਤੂ ਡਰੋਨ ਦੀ ਆਵਾਜ਼ ਬੰਦ ਹੋ ਗਈ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਦੂਜੇ ਪਾਸੇ ਦਿਨ ਚੜ੍ਹਦੇ ਸਾਰ ਬੀ.ਐੱਸ.ਐੱਫ. ਬਟਾਲੀਅਨ 103 ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਸ਼ੱਕੀ ਇਲਾਕੇ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਕਿਸੇ ਕਿਸਮ ਦੀ ਕੋਈ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ। ਜ਼ਿਕਰਯੋਗ ਹੈ ਕਿ ਆਏ ਦਿਨ ਡਰੋਨ ਅਤੇ ਪਾਕਿਸਤਾਨੀ ਨਾਗਰਿਕਾਂ ਦਾ ਸਰਹੱਦ ਪਾਰ ਕਰ ਭਾਰਤੀ ਸਰਹੱਦ ਵਿੱਚ ਆਉਣ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ, ਜਿਸ ਨੂੰ ਰੋਕਣ ਲਈ ਬੀ.ਐੱਸ.ਐੱਫ. ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਪਾਕਿਸਤਾਨੀ ਦੇਸ਼ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।  
 


rajwinder kaur

Content Editor

Related News