BSF ਨੂੰ ਸਮੱਗਲਰ ਦੀ ਸਹੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

04/20/2022 6:40:16 PM

ਤਰਨਤਾਰਨ (ਰਮਨ)- ਭਾਰਤ/ਪਾਕਿ ਸਰਹੱਦ ਉੱਪਰ ਤਾਇਨਾਤ ਬੀ. ਐੱਸ. ਐੱਫ. ਵਲੋਂ ਗੁਆਂਢੀ ਦੇਸ਼ ਰਾਹੀਂ ਹੋਣ ਵਾਲੀ ਵੱਖ-ਵੱਖ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਜਿੱਥੇ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉੱਥੇ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਵਲੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਸਬੰਧੀ ਸੂਚਿਤ ਕਰਨ ਲਈ ਫੋਨ ਨੰਬਰ ਜਾਰੀ ਕਰ ਦਿੱਤੇ ਗਏ ਹਨ। 

ਬੀ. ਐੱਸ. ਐੱਫ. ਦੇ ਲੋਕ ਸੰਪਰਕ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੂੰ ਸਮਗਲਿੰਗ ਕਰਨ ਵਾਲੇ ਵਿਅਕਤੀ ਜਾਂ ਡਰੋਨ ਦੀ ਮਦਦ ਨਾਲ ਤਸਕਰੀ ਕਰਨ ਵਾਲੇ ਵਿਅਕਤੀ ਸਬੰਧੀ ਦਿੱਤੀ ਸੂਚਨਾ ਸਹੀ ਪਾਈ ਜਾਂਦੀ ਹੈ ਤਾਂ ਉਸ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਜਾਰੀ ਕੀਤੇ ਗਏ ਨੰਬਰ ਹੇਠ ਲਿਖੇ ਅਨੁਸਾਰ ਹਨ।
94178-09047
0181-2233348


rajwinder kaur

Content Editor

Related News