ਅਣਪਛਾਤੇ ਵਿਅਕਤੀ ਵੱਲੋਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ

09/13/2020 8:00:57 PM

ਚੋਗਾਵਾਂ- ਹਰਜੀਤ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਲੋਵਾਲ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕੋਲੋਵਾਲ ਜੋ ਕਿ ਸ਼ਹਿਰ ਮਜ਼ਦੂਰੀ ਕਰਨ ਲਈ ਜਾਂਦਾ ਸੀ ਬੀਤੇ ਦਿਨ ਵੀ ੳਹ ਕੰਮ ਕਰਨ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਸਵੇਰੇ ਭਾਲ‌ ਕਰਨ 'ਤੇ ਉਸਦਾ ਮੋਟਰਸਾਈਕਲ ਡਰੇਨ ਦੇ ਪੁਲ ਤੋ ਮਿਲਿਆ ਅਤੇ ਉਸਦੀ ਲਾਸ਼ ਥੋੜੀ ਦੂਰੀ ਡਰੇਨ 'ਤੇ ਪਈ ਮਿਲੀ ਜਿਸਦੀਆਂ ਲੱਤਾਂ ਬਾਹਾਂ ਬੰਨੀਆਂ ਹੋਈਆਂ ਅਤੇ ਗਲੇ ਵਿੱਚ ਫਾਹ ਦਿੱਤਾ ਹੋਇਆ ਸੀ ਇਸ ਦੀ ਜਾਣਕਾਰੀ ਪੁਲਸ ਚੌਂਕੀ ਰਾਮ ਤੀਰਥ ਵਿਖੇ ਦਿੱਤੀ ਗਈ ਹੈ।


Bharat Thapa

Content Editor

Related News