40 ਹਜ਼ਾਰ ਦੀ ਰਿਸ਼ਵਤ ਲੈ ਰਹੇ 2 ਫਾਰਮਾਸਿਸਟ ਕਰਮਚਾਰੀ ਰੰਗੇ ਹੱਥੀਂ ਕਾਬੂ

05/06/2021 4:07:02 PM

ਤਰਨਤਾਰਨ (ਰਮਨ) - ਤਰਨਤਾਰਨ (ਰਮਨ) - ਤਰਨਤਾਰਨ ਵਿਖੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਸਿਵਲ ਹਸਪਤਾਲ ਖੇਮਕਰਨ, ਜੋ ਸਰਹੱਦ ਦੇ ਨੇੜੇ ਸਥਿਤ ਹੈ, ’ਤੇ ਤਾਇਨਾਤ 2 ਫਾਰਮਾਸਿਸਟ ਕਰਮਚਾਰੀਆਂ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਵਿਭਾਗ ਦੀ ਟੀਮ ਇਸ ਸਬੰਧ ’ਚ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਸ਼ਵਤ ਲੈਣ ਦੇ ਦੋਸ਼ ’ਚ ਦੋਵਾਂ ਫਾਰਮਾਸਿਸਟਾਂ ਖ਼ਿਲਾਫ਼ ਥਾਣਾ ਵਿਜੀਲੈਂਸ ਅੰਮ੍ਰਿਤਸਰ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਵਿਜੀਲੈਂਸ ਵਾਲੇ ਦੋਨਾਂ ਫਾਰਮਾਸਿਸਟਾਂ ਨੂੰ ਕਾਬੂ ਕਰ ਕੇ ਤਰਨਤਾਰਨ ਲੈ ਗਏ ਹਨ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ


rajwinder kaur

Content Editor

Related News