ਬ੍ਰਹਮਪੁਰਾ ਤੇ ਪੀਟਰ ਸੰਧੂ ਨੇ ਸੁਖਮਨ ਦੇ ਘਰ ਪਹੁੰਚ ਪ੍ਰਗਟਾਇਆ ਦੁੱਖ

11/21/2018 9:52:57 PM

ਚੋਹਲਾ ਸਾਹਿਬ,(ਨਈਅਰ)— ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਭਰੀ ਜਵਾਨੀ 'ਚ ਮੌਤ ਹੋਣ ਨਾਲ ਜਿੱਥੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉਥੇ ਹੀ ਖੇਡ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਸ਼ਬਦ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਤੇਜਪ੍ਰੀਤ ਸਿੰਘ ਪੀਟਰ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੁਖਮਨ ਦੀ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਸੁਖਮਨ ਚੋਹਲਾ ਦੀ ਕਬੱਡੀ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਪੂਰੀ ਦੁਨੀਆਂ 'ਚ ਇਸ ਖਿਡਾਰੀ ਨੇ ਮਾਝੇ ਦਾ ਨਾਮ ਰੌਸ਼ਨ ਕੀਤਾ ਹੈ।

  PunjabKesari

ਇਸ ਮੌਕੇ ਪਰਿਵਾਰ ਦੇ ਨਾਲ ਜਥੇਦਾਰ ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਆੜਤੀ, ਜਥੇਦਾਰ ਹਰਪਾਲ ਸਿੰਘ ਬਲੇਰ, ਮੱਖਣ ਮੱਖੀ ਪਹਿਲਵਾਨ, ਅਮਨ ਸੰਧੂ ਭਿੱਖੀਵਿੰਡ, ਬਲਜਿੰਦਰ ਸਿੰਘ ਰੱਬ ਭਿੱਖੀਵਿੰਡ, ਜਸਪ੍ਰੀਤ ਸਿੰਘ ਰੱਬ ਭਿੱਖੀਵਿੰਡ, ਗੁਰਲਾਲ ਸਿੰਘ, ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾ ਆਦਿ ਵਲੋਂ ਵੀ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਮਨ ਚੋਹਲਾ ਖੇਡ ਪ੍ਰੇਮੀਆਂ 'ਚ ਕਿੰਨਾ ਹਰਮਨ ਪਿਆਰਾ ਸੀ ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਪੂਰੇ ਪੰਜਾਬ 'ਚੋਂ ਰੋਜਾਨਾ ਸੈਂਕੜੇ ਦੀ ਗਿਣਤੀ 'ਚ ਉਸ ਨੂੰ ਚਾਹੁਣ ਵਾਲੇ ਉਸ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਸ ਦੇ ਗ੍ਰਹਿ ਵਿਖੇ ਪੁੱਜ ਰਹੇ ਹਨ।


Related News