ਨਹਿਰ ''ਚ ਨਹਾਉਣ ਗਿਆ 14 ਸਾਲ ਦਾ ਲੜਕਾ ਡੁੱਬਿਆ

03/15/2022 9:05:56 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਇਥੋਂ ਦੀ ਤਿੱਬੜੀ ਨਹਿਰ 'ਚ ਦੋਸਤਾਂ ਨਾਲ ਨਹਾਉਣ ਗਏ ਇਕ 14 ਸਾਲ ਦੇ ਸੂਰਜ ਨਾਂ ਦੇ ਲੜਕੇ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਤਾਖੋਰਾਂ ਵੱਲੋ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਐੱਸ. ਐੱਚ. ਓ. ਹਰਮਿੰਦਰ ਸਿੰਘ ਨੇ ਦੱਸਿਆ ਕਿ ਸੂਰਜ ਨਾਂ ਦਾ 14 ਸਾਲਾ ਲੜਕਾ 8ਵੀਂ ਜਮਾਤ ਵਿੱਚ ਪੜ੍ਹਦਾ ਹੈ, ਜੋ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਸੀ ਤੇ ਅਚਾਨਕ ਡੁੱਬ ਗਿਆ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਸਮੇਂ ਇਸ ਬੱਚੇ ਦੇ ਨਾਲ ਹੋਰ ਕੌਣ-ਕੌਣ ਮੌਜੂਦ ਸੀ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ


Harnek Seechewal

Content Editor

Related News