ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

06/28/2019 1:43:33 AM

ਅੰਮ੍ਰਿਤਸਰ (ਸੰਜੀਵ)— ਸੋਹੀਆਂ ਕਲਾਂ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗਾ ਦੀ ਵੀਰਵਾਰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। 2 ਸਾਲ ਪਹਿਲਾਂ ਜਗਜੀਤ ਦਾ ਵਿਆਹ ਹੋਇਆ ਸੀ, ਜਿਸ ਦਾ 10 ਮਹੀਨੇ ਦਾ ਬੱਚਾ ਹੈ। ਵੀਰਵਾਰ ਉਹ ਬਾਜ਼ਾਰ 'ਚੋਂ ਜਾ ਰਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਅਚਾਨਕ ਸੜਕ 'ਤੇ ਡਿੱਗ ਗਿਆ, ਜਿਸ ਨੂੰ ਲੋਕਾਂ ਨੇ ਘਰ ਪਹੁੰਚਾਇਆ ਅਤੇ ਘਰ ਪੁੱਜਦੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ, ਜਦੋਂ ਕਿ ਜਗਜੀਤ ਸਿੰਘ ਦੇ ਮਰਨ ਦੀ ਪੁਸ਼ਟੀ ਚੌਕੀ ਇੰਚਾਰਜ ਨੇ ਕੀਤੀ ਹੈ।


KamalJeet Singh

Content Editor

Related News