BOP ਕਾਲਸ ਤੋਂ ਇਕ ਪਾਕਿ ਨਾਗਰਿਕ ਚੜ੍ਹਿਆ BSF ਜਵਾਨਾਂ ਦੇ ਹੱਥੀਂ, ਪੁੱਛ-ਗਿੱਛ ਜਾਰੀ

04/20/2022 6:57:22 PM

ਖੇਮਕਰਨ (ਸੋਨੀਆ) - ਭਾਰਤ/ਪਾਕਿਸਤਾਨ ਦੀ ਸਰਹੱਦ ’ਤੇ ਸਥਿਤ ਬੀ. ਓ. ਪੀ. ਕਾਲਸ ਤੋਂ ਬੀ. ਐੱਸ. ਐੱਫ. ਬਟਾਲੀਅਨ 103 ਦੇ ਜਵਾਨਾਂ ਦੁਆਰਾ ਇਕ ਪਾਕਿਸਤਾਨੀ ਨਾਗਰਿਕ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਬਟਾਲੀਅਨ 103 ਦੇ ਜਵਾਨ ਕਰੀਬ ਸਵਾ ਦਸ ਵਜੇ ਬਾਰਡਰ ਦੇ ਗੇਟ ਨੰਬਰ-152 ਦੇ ਕੋਲ ਬੀ.ਪੀ ਨੰਬਰ 152/6 ਅਤੇ 152/7 ਦੇ ਕੋਲ ਬੇਖੌਫ ਘੁੰਮ ਰਹੇ ਪਾਕਿਸਤਾਨੀ ਨਾਗਰਿਕ ਨੂੰ ਦੇਖਿਆ ਤੇ ਉਸ ਨੂੰ ਆਵਾਜ਼ ਮਾਰੀ। 

ਉਸ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਆਪਣੀ ਹਿਰਾਸਤ ’ਚ ਲੈ ਲਿਆ। ਪੁੱਛ-ਗਿੱਛ ਦੌਰਾਨ ਪਾਕਿਸਤਾਨੀ ਨਾਗਰਿਕ ਨੇ ਆਪਣਾ ਨਾਮ ਨੁਸਰਤ ਫ਼ਤਿਹ ਅਲੀ ਖ਼ਾਨ ਦੱਸਿਆ। ਬੀ.ਐੱਸ.ਐੱਫ. ਦੇ ਜਵਾਨਾਂ ਦੁਆਰਾ ਪਾਕਿਸਤਾਨੀ ਨਾਗਰਿਕ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ 2307 ਪਾਕਿਸਤਾਨੀ ਕਰੰਸੀ ਬਰਾਮਦ ਹੋਈ।

ਪਾਕਿ ਕਰੰਸੀ ’ਚ 10 ਰੁਪਏ ਦੇ 154 ਨੋਟ, 20 ਰੁਪਏ ਦੇ 4 ਨੋਟ, 50 ਰੁਪਏ ਦੇ 4 ਨੋਟ, 100 ਰੁਪਏ ਦੇ 4 ਨੋਟਾਂ ਤੋਂ ਇਲਾਵਾ ਪੰਜ ਰੁਪਏ ਦੇ ਗਿਆਰਾਂ ਸਿੱਕੇ, ਦੋ ਰੁਪਏ ਦੇ ਗਿਆਰਾਂ ਸਿੱਕੇ, ਇਕ ਰੁਪਏ ਦੇ ਦਸ ਸਿੱਕਿਆਂ ਤੋਂ ਇਲਾਵਾ 3 ਸਿਗਰਟਾਂ, ਇਕ ਲਾਈਟਰ ਅਤੇ ਇਕ ਮਾਚਸ ਬਰਾਮਦ ਹੋਈ। ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਨੇ ਦੁਆਰਾ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਜਾਰੀ ਹੈ।


rajwinder kaur

Content Editor

Related News