ਪੰਜਾਬ ਦੇ ਵਿੱਤੀ ਮਾੜੇ ਹਾਲਾਤਾਂ ਲਈ ਕਾਂਗਰਸ ਸਰਕਾਰ ਜਿੰਮੇਵਾਰ : ਮਜੀਠੀਆ

11/29/2019 9:31:04 PM

ਗੁਰੂ ਕਾ ਬਾਗ,(ਭੱਟੀ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਝੰਡੇਰ ਵਿਖੇ ਅਕਾਲੀ ਵਰਕਰਾਂ ਨਾਲ ਇਕ ਜ਼ਰੂਰੀ ਮੀਟਿੰਗ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਵਰਦਿਆਂ ਕਿਹਾ ਕਿ ਜੋ ਅੱਜ ਪੰਜਾਬ ਦੇ ਹਾਲਾਤ ਹਨ, ਇਨ੍ਹਾਂ ਹਾਲਾਤਾਂ ਨੇ ਲੋਕਾਂ ਨੂੰ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬੇਹਦ ਖਰਾਬ ਹੈ। ਦਿਨ-ਦਿਹਾੜੇ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ। ਜਦਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਜ਼ਾਨਾ ਖਾਲੀ ਹੋਣ ਕਾਰਨ ਵਿਕਾਸ ਦੇ ਕੰਮਾਂ ਲਈ ਇਕ ਧੇਲਾ ਵੀ ਨਹੀਂ ਦਿੱਤਾ ਜਾ ਰਿਹਾ। ਪੰਜਾਬ 'ਚ ਅੱਜ ਜੋ ਵਿੱਤੀ ਸੰਕਟ ਹੈ, ਉਹ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਪਿੰਡਾਂ ਤੇ ਸ਼ਹਿਰਾਂ 'ਚ ਵਿਕਾਸ ਦੇ ਕੰਮ ਕਰਨ ਦੀ ਬਜਾਏ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਸਿਰਫ ਗੱਲਾਂ ਕਰ ਕੇ ਹੀ ਟਾਈਮ ਪਾਸ ਕਰ ਰਹੀ ਹੈ।

ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ, ਸੱਤ ਕੰਦੋਵਾਲੀ, ਧੰਨਬੀਰ ਸਿੰਘ ਸਰਕਾਰੀਆ, ਪ੍ਰਧਾਨ ਗੁਰਵਿੰਦਰ ਸਿੰਘ, ਨੰਬਰਦਾਰ ਸੁਰਜੀਤ ਸਿੰਘ ਚੇਤਨਪੁਰਾ, ਜਸਵੰਤ ਸਿੰਘ ਝੰਡੇਰ, ਜਥੇ. ਕੁਲਵੰਤ ਸਿੰਘ ਝੰਡੇਰ, ਮਨਦੀਪ ਸਿੰਘ ਝੰਡੇਰ, ਭੁਪਿੰਦਰ ਸਿੰਘ ਚੇਤਨਪੁਰਾ, ਹਰਭਾਲ ਸਿੰਘ ਲਸ਼ਕਰੀ ਨੰਗਲ, ਸਰਪੰਚ ਗੁਰਨਾਮ ਸਿੰਘ ਸੱਲੋਦੀਨ, ਪੂਰਨ ਸਿੰਘ ਨੌਹਰੀਆ, ਧੰਨਾਂ ਸੈਸਰਾ, ਮੇਜਰ ਸਿੰਘ ਤਲਵੰਡੀ, ਬ੍ਰਹਮ ਸਿੰਘ, ਬਾਪੂ ਕਿਰਪਾਲ ਸਿੰਘ, ਅਨੂਪ ਸਿੰਘ ਖਤਰਾਏ, ਸਾਬੀ ਮਹਿਲਾਂਵਾਲਾ, ਜੋਰਾ ਸਿੰਘ ਕੋਟਲੀ, ਹਨੀ ਸੰਗਤਪਾ, ਬਾਊ ਸੰਗਤਪਰਾ, ਮਲਕੀਤ ਸਿੰਘ ਨਵਾਂ ਪਿੰਡ, ਜਥੇ: ਬਲਦੇਵ ਸਿੰਘ ਤੇੜਾ, ਦਵਿੰਦਰ ਸਿੰਘ ਧੁੱਪਸੜੀ, ਬਲਰਾਜ ਸਿੰਘ ਹਰਦੋਪੁਤਲੀ, ਮੱਖਣ ਸਿੰਘ ਸੰਤੂਨੰਗਲ, ਪੀ. ਏ. ਸਿਮਰਨਜੀਤ ਸਿੰਘ, ਸਾਹਿਬ ਸਿੰਘ ਹਮਜਾ ਆਦਿ ਹਾਜ਼ਰ ਸਨ।