ਭੋਪਾਲ ਲੈਬਾਰਟਰੀ ਤੋਂ ਬਰਡ ਫਲੂ ਦੇ ਸੈਂਪਲ ਆਉਣ ਕਾਰਨ ਪਿੰਡ ਬੇਹੜਾ‌ ਵਿਖੇ ਮੁਰਗੀਆਂ ਦੀ ਕਲਿੰਗ ਦਾ ਕੰਮ ਜਾਰੀ

01/24/2021 5:26:48 PM

ਪਠਾਨਕੋਟ (ਅਦਿਤਿਆ, ਰਾਜਨ) - ਪੰਜਾਬ ਦੇ ਪਿੰਡ ਬੇਹੜਾ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਅਲਫਾ ਤੇ ਰਾਇਲ ਪੋਲਟਰੀ ਫਾਰਮਾਂ ਵਿਚੋਂ ਲ‌ਏ ਗ‌ਏ ਬਰਡ ਫਲੂ ਬੀਮਾਰੀ ਦੇ ਸੈਂਪਲ‌ ਪਾਜ਼ੇਟਿਵ ਪਾਏ ਗਏ। ਸੈਂਪਲਾਂ ਦੇ ਪਾਜ਼ੇਟਿਵ ਆਉਣ ’ਤੇ ਚੀਫ ਸੈਕਟਰੀ ਪੰਜਾਬ ਮੈਡਮ ਵਿਨੀ ਮਹਾਜ਼ਨ ਅਤੇ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ‌ ਸ੍ਰੀ ਵਿਜੇ ਕੁਮਾਰ ਜੰਜੂਆ ਆਈ.ਏ.ਐੱਸ ਦੇ ਨਿਰਦੇਸ਼ਾਂ ’ਤੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ‌ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਤੇ ਹੋਰ ਵਿਭਾਗਾਂ ਹਰਕਤ ’ਚ ਆ ਗਏ। 

ਉਨ੍ਹਾਂ ਨੇ ਅਲਫਾ ਅਤੇ ਰਾਇਲ ਪੋਲਟਰੀ ਫਾਰਮਾਂ ਵਿਚ ਮੁਰਗੀਆਂ ਨੂੰ ਕਲਿੰਗ ਕਰਨ ਦਾ ਅਪਰੇਸ਼ਨ ਡਾ. ਹਰਬਿੰਦਰ ਸਿੰਘ ਕਾਹਲੋਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਦੇਖਰੇਖ ਹੇਠ ਟੀਮਾਂ ਬਣਾ ਕੇ ਬਾਕੀ ਵਿਭਾਗਾਂ ਦੇ ਸਹਿਯੋਗ ਨਾਲ ਚਾਲੂ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਾਹਲੋਂ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਤੱਕ ਤਕਰੀਬਨ 29 ਹਜ਼ਾਰ 200 ਦੇ ਕਰੀਬ ਮੁਰਗੀਆਂ ਨੂੰ ਕਲਿੰਗ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪੋਲਟਰੀ ਫਾਰਮਾਂ ਦੀਆਂ ਸਾਰੀਆਂ ਮੁਰਗੀਆਂ ਦਾ ਕਲਿੰਗ ਤੱਕ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਸਮੇਤ ਦੂਜੇ ਵਿਭਾਗਾਂ ਦਾ ਅਪਰੇਸ਼ਨ ਨਿਰਵਿਘਨ ਜਾਰੀ ਰਹੇਗਾ।

rajwinder kaur

This news is Content Editor rajwinder kaur