ਭਾਈ ਲਖਵਿੰਦਰ ਸਿੰਘ ਦਾਉਕੇ ਨੂੰ ਸਦਮਾ ਪਤਨੀ ਦਾ ਦਿਹਾਂਤ

05/09/2018 6:00:49 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਬਤੌਰ ਅਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਅ ਰਹੇ ਭਾਈ ਲਖਵਿੰਦਰ ਸਿੰਘ ਦਾਉਕੇ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਬਲਬੀਰ ਕੌਰ ਦਾ ਅਚਨਚੇਤ ਦਿਹਾਂਤ ਹੋ ਗਿਆ। ਬੀਬੀ ਬਲਬੀਰ ਕੌਰ ਦੀ ਮ੍ਰਿਤਕ ਦੇਹ ਦਾ ਪਿੰਡ ਦਾਉਕੇ ਵਿਖੇ ਸੈਂਕੜੇ ਸੇਜ਼ਲ ਅੱਖਾਂ ਦੀ ਅੰਤਿਮ ਵਿਦਾਈ ਉਪਰੰਤ ਸਸਕਾਰ ਕਰ ਦਿੱਤਾ ਗਿਆ। 
ਇਸ ਮੌਕੇ ਭਾਈ ਲਖਵਿੰਦਰ ਸਿੰਧ ਦਾਉਕੇ ਨਾਲ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਝਬਾਲ ਦੇ ਆਗੂ ਭਾਈ ਰਣਧੀਰ ਸਿੰਘ ਝਬਾਲ, ਭਾਈ ਪਰਮਜੀਤ ਸਿੰਘ ਲਾਡੀ, ਭਾਈ ਪ੍ਰਗਟ ਸਿੰਘ ਪੰਡੋਰੀ, ਭਾਈ ਬਲਬੀਰ ਸਿੰਘ ਦੋਦੇ, ਭਾਈ ਅਜਮੇਰ ਸਿੰਘ ਝਬਾਲ ਖੁਰਦ, ਭਾਈ ਲਖਬੀਰ ਸਿੰਘ ਖੈਰਦੀ ਆਦਿ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਭਾਈ ਰਣਧੀਰ ਸਿੰਘ ਝਬਾਲ ਨੇ ਭਾਈ ਲਖਵਿੰਦਰ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੀਬੀ ਬਲਬੀਰ ਕੌਰ ਦੀ ਹੋਈ ਬੇਵਕਤੀ ਮੌਤ ਦਾ ਸਮੂਹ ਅਖੰਡ ਪਾਠੀ ਸਿੰਘਾਂ ਅਤੇ ਭਾਈ ਸਾਹਿਬ ਨਾਲ ਸਬੰਧਤ ਇਲਾਕੇ ਦੀ ਸੰਗਤ ਨੂੰ ਡੂੰਘਾ ਦੁੱਖ ਹੈ। ਉਨ੍ਹਾਂ ਨੇ ਬੀਬੀ ਬਲਬੀਰ ਕੌਰ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਭਾਈ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਖੜੀ ਹੈ ਤੇ ਸੁਸਾਇਟੀ ਪਰਿਵਾਰ ਦੀ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਕਰੇਗੀ।


Related News