ਮੰਨਾ ਦੀ ਅਗਵਾਈ ’ਚ ਅਕਾਲੀ-ਬਸਪਾ ਗਠਜੋੜ ਵੱਲੋਂ ਬਿਆਸ ਬਿਜਲੀ ਘਰ ਦਾ ਘਿਰਾਓ

07/02/2021 1:36:52 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ’ਚ ਲੱਗ ਰਹੇ ਬਿਜਲੀ ਦੇ ਬੇਲੋੜੇ ਪਾਵਰ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ’ਚ ਬਿਜਲੀ ਕੱਟਾਂ ਦੇ ਵਿਰੋਧ ਇਕ ਰੋਜਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਅਤੇ ਬਸਪਾ ਆਗੂ ਸਵਿੰਦਰ ਸਿੰਘ ਛੱਜਲਵੱਡੀ ਦੀ ਅਗਵਾਈ ’ਚ ਸੈਂਕੜੇ ਅਕਾਲੀ ਅਤੇ ਬਸਪਾ ਵਰਕਰਾਂ ਵੱਲੋਂ ਬਿਜਲੀ ਘਰ ਬਿਆਸ ਦਾ ਤਹਿ ਸਮੇਂ ਅਨੁਸਾਰ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਨਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਇਸ ਵੇਲੇ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੀ ਹੈ, ਜਦਕਿ ਗਰੀਬ ਤੇ ਮਜ਼ਦੂਰ ਲੋਕ ਰੋਟੀ ਤੋਂ ਵੀ ਆਤਰ ਹੋਏ ਬੈਠੇ ਹਨ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਤੇ ਰਾਹੁਲ ਕੁਝ ਹੀ ਦਿਨਾਂ ’ਚ ਸੁਲਝਾਉਣਗੇ ਪੰਜਾਬ ਕਾਂਗਰਸ ਦੇ ਮੁੱਦੇ : ਅਸ਼ਵਨੀ ਕੁਮਾਰ

ਉਨ੍ਹਾਂ ਕਿਹਾ ਕਿ ਇਕ ਪਾਸੇ ਬਿਜਲੀ ਦੀ ਦਰਾਂ ’ਚ ਭਾਰੀ ਵਾਧਾ ਕੀਤਾ ਜਾ ਚੁੱਕਾ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਬਿਜਲੀ ਨਹੀ ਦਿੱਤੀ ਜਾ ਰਹੀ, ਜਿਸਦਾਰ ਬੁਰਾ ਪ੍ਰਭਾਵ ਆਮ ਜਨ ਜੀਵਨ ਅਤੇ ਕਾਰੋਬਾਰ ’ਤੇ ਪੈ ਰਿਹਾ ਹੈ। ਅੱਜ ਦੇ ਇਸ ਘਿਰਾਓ ਸਮੇਂ ਚੇਅਰਮੈਨ ਰਣਜੀਤ ਸਿੰਘ, ਹਰਜੀਤ ਸਿੰਘ ਮੀਆਂਵਿੰਡ ਸੀਨੀ. ਮੀਤ.ਪ੍ਰਧਾਨ.ਯੂਥ ਵਿੰਗ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : 12ਵੀਂ ਦਾ ਨਤੀਜਾ ਤਿਆਰ ਕਰਨ ਲਈ PSEB ਨੇ ਬੰਨ੍ਹਿਆ ਲੱਕ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


Anuradha

Content Editor

Related News