ਬਟਾਲਾ ਮੇਅਰ ਦੀ ਚੋਣ ਮੌਕੇ ਪ੍ਰਸ਼ਾਸ਼ਨ ਬੇਬੱਸ! ਭੁੱਲ ਗਏ ਦੋ ਗੱਜ ਦੀ ਦੂਰੀ ਅਤੇ ਮਾਸਕ ਵੀ ਹੈ ਜ਼ਰੂਰੀ

04/19/2021 2:06:20 PM

ਬਟਾਲਾ (ਕਲਸੀ) - ਅੱਜ ਬਟਾਲਾ ਦੀ ਸਿਆਸਤ ਵਿੱਚ ਇਤਿਹਾਸਕ ਦਿਨ ਸੀ, ਜਦੋਂ ਬਟਾਲਾ ਨੂੰ ਪਹਿਲਾ ਮੇਅਰ ਸੁਖਦੀਪ ਸਿੰਘ ਤੇਜਾ ਦੇ ਰੂਪ ਵਿੱਚ ਮਿਲਿਆ ਹੈ। ਸਥਾਨਕ ਕਾਰਪੋਰੇਸ਼ਨ ਦੇ ਦਫ਼ਤਰ ਵਿਖੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸ਼ਾਂਤੀ ਪੂਰਵਕ ਸਿਰੇ ਤਾਂ ਚੜ੍ਹ ਗਈ ਪਰ ਇਸ ਦੌਰਾਨ ਸਥਾਨਕ ਪ੍ਰਸਾਸ਼ਨ ਪੂਰੀ ਤਰ੍ਹਾਂ ਬੇਬੱਸ ਦਿਖਾਈ ਦਿੱਤਾ। ਜੀ ਹਾਂ, ਕੋਰੋਨਾ ਮਹਾਂਮਾਰੀ ਐਕਟ ਅਧੀਨ ਜਿੱਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਉਥੇ ਅੱਜ ਇਨ੍ਹਾਂ ਹਦਾਇਤਾਂ ਦੀਆਂ ਧੱਜੀਆਂ ਵੀ ਸੱਤਾਧਾਰੀਆਂ ਵੱਲੋਂ ਹੀ ਉਡਾਈਆਂ ਗਈਆਂ।

ਪੜ੍ਹੋ ਇਹ ਵੀ ਖ਼ਬਰ - ਲੁਟੇਰਿਆਂ ਨੇ ਰੂਪੋਵਾਲੀ ਖੁਰਦ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਕਿਰਚ ਮਾਰ ਕੀਤਾ ਕਤਲ

ਭਾਵੇਂ ਕਿ ਇਸ ਮੌਕੇ ਪੰਜਾਬ ਸਰਕਾਰ ਦੇ ਦੋ ਮੰਤਰੀ ਵੀ ਪਹੁੰਚੇ ਹੋਏ ਸਨ ਪਰ ਮੇਅਰ ਦੀ ਖੁਸ਼ੀ ਵਿੱਚ ਸ਼ਾਇਦ ਸਾਰੇ ਇਹ ਭੁੱਲ ਚੁੱਕੇ ਸਨ ਕਿ ਦੋ ਗੱਜ ਦੀ ਦੂਰੀ ਅਤੇ ਮਾਸਕ ਵੀ ਹੈ ਜ਼ਰੂਰੀ। ਸੌਂਹ ਚੁੱਕਣ ਮੌਕੇ ਵੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੱਲੋਂ ਨਾ ਤਾਂ ਦੋ ਗੱਜ ਦੀ ਦੂਰੀ ਬਣਾਈ ਗਈ ਤੇ ਨਾ ਹੀ ਮਾਸਕ ਹੀ ਪਾਇਆ ਗਿਆ ਸੀ, ਜਿਸ ਨਾਲ ਕਈ ਤਰ੍ਹਾਂ ’ਤੇ ਸਵਾਲ ਪ੍ਰਸਾਸ਼ਨ ਦੀ ਕਾਰਗੁਜ਼ਾਰੀ ’ਤੇ ਵੀ ਲੱਗ ਗਏ।

ਪੜ੍ਹੋ ਇਹ ਵੀ ਖ਼ਬਰ - ਕਰਤਾਰਪੁਰ ਲਾਂਘੇ ਦੀ ਦੇਖਰੇਖ, ਮੁਰੰਮਤ ਤੇ ਟੈਕਸ ਵਸੂਲੀ ਦਾ ਕੰਮ ਠੇਕੇ ’ਤੇ ਦੇਵੇਗੀ ਪਾਕਿ ਸਰਕਾਰ !

ਜ਼ਿਕਰਯੋਗ ਹੈ ਕਿ ਸਥਾਨਕ ਮੀਟਿੰਗ ਹਾਲ ਵਿੱਚ ਪਹੁੰਚੇ ਕੌਂਸਲਰਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਸਨ ਪਾਏ ਅਤੇ ਨਾ ਹੀ ਇਕ ਦੂਜੇ ਤੋਂ ਦੋ ਗੱਜ ਦੀ ਦੂਰੀ ਬਣਾ ਕੇ ਰੱਖੀ ਹੋਈ ਸੀ। ਇਸ ਮੌਕੇ ਸਥਾਨਕ ਪ੍ਰਸਾਸ਼ਨ ਜੋ ਆਮ ਲੋਕਾਂ ਦਾ ਕਾਰ ਵਿੱਚ ਬੈਠਿਆਂ ਜੇਕਰ ਮਾਸਕ ਨਾ ਪਾਇਆ ਹੋਵੇ ਤਾਂ ਝੱਟ ਚਲਾਣ ਕੱਟ ਦਿੰਦਾ ਹੈ ਪਰ ਏਥੇ ਸੱਤਾਧਾਰੀਆਂ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਦਿਖਾਈ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

rajwinder kaur

This news is Content Editor rajwinder kaur