ਕੋਰੋਨਾ ਵਾਇਰਸ : ਦੁਬਈ ਤੋਂ ਪਰਤੇ 6 ਲੋਕਾਂ ਨੂੰ ਸਿਹਤ ਵਿਭਾਗ ਨੇ 7 ਦਿਨਾਂ ਲਈ ਕੀਤਾ ਇਕਾਂਤਵਾਸ

06/02/2020 5:04:06 PM

ਬਟਾਲਾ/ਕਿਲਾ ਲਾਲ ਸਿੰਘ (ਬੇਰੀ, ਭਗਤ) : ਦੁਬਈ ਤੋਂ ਵਾਪਸ ਪਹੁੰਚੇ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਸਰਕਾਰੀ ਰਿਹਾਇਸ਼ੀ ਸਕੂਲ (ਹੋਸਟਲ) ਸੇਖਵਾਂ 'ਚ ਬਣਾਏ ਇਕਾਂਤਵਾਸ ਸੈਂਟਰ 'ਚ 6 ਵਿਅਕਤੀਆਂ ਨੂੰ 7 ਦਿਨਾਂ ਲਈ ਇਕਾਂਤਵਾਸ ਕੀਤਾ ਹੈ।

ਇਹ ਵੀ ਪੜ੍ਹੋ : ਅਨੋਖੀ ਪ੍ਰੇਮ ਕਹਾਣੀ : ਪਾਕਿਸਤਾਨੀ ਕੁੜੀ ਦੇ ਦੀਵਾਨੇ ਬੰਗਲਾਦੇਸ਼ੀ ਨੇ ਪਿਆਰ 'ਚ ਟੱਪੀਆਂ ਸਰਹੱਦਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਐੱਸ. ਐੱਮ. ਓ. ਇਕਬਾਲ ਸਿੰਘ ਦੀ ਅਗਵਾਈ 'ਚ ਦੁਬਈ ਤੋਂ ਵਾਪਸ ਪਹੁੰਚੇ 6 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ, ਜਿਸ 'ਚ ਸਾਰੇ ਹੀ ਤੰਦਰੁਸਤ ਪਾਏ ਗਏ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਇਨ੍ਹਾਂ ਨੂੰ 7 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਅਤੇ ਅਗਲੇ 5 ਦਿਨਾਂ ਬਾਅਦ ਇਨ੍ਹਾਂ ਦੇ ਸੈਂਪਲ ਲਏ ਜਾਣਗੇ। ਇਸ ਦੌਰਾਨ ਜੇਕਰ ਕਿਸੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਨੂੰ ਆਈਸੋਲੇਟ ਕੀਤਾ ਜਾਵੇਗਾ ਅਤੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ, ਉਨ੍ਹਾਂ ਨੂੰ ਘਰਾਂ 'ਚ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਧਮਾਕਾ, 7 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ


Baljeet Kaur

Content Editor

Related News