ਘਰ ਦੀ ਛੱਤ ਤੋਂ ਗਰਿੱਲਾਂ ਸਣੇ ਹੇਠਾਂ ਡਿੱਗਾ 7 ਸਾਲਾ ਬੱਚਾ

03/20/2022 3:38:35 PM

ਬਟਾਲਾ (ਜ. ਬ., ਯੋਗੀ, ਅਸ਼ਵਨੀ) : ਪਿੰਡ ਗਿੱਲਾਂਵਾਲੀ ਵਿਖੇ ਅੱਜ ਸਵੇਰੇ ਘਰ ਦੀ ਛੱਤ ਤੋਂ ਗਰਿੱਲਾਂ ਸਮੇਤ ਹੇਠਾਂ ਡਿੱਗਣ ਨਾਲ 7 ਸਾਲਾ ਬੱਚੇ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਬੱਚੇ ਨੂਰ ਮਸੀਹ ਦੀ ਮਾਤਾ ਰਾਣੀ ਪਤਨੀ ਗਾਮਾ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਛੱਤ 'ਤੇ ਨਵੀਆਂ ਗਰਿੱਲਾਂ ਲਗਾਈਆਂ ਹੋਈਆਂ ਸਨ, ਜੋ ਅਜੇ ਗਿੱਲੀਆਂ ਹੀ ਸਨ।

ਉਸ ਨੇ ਦੱਸਿਆ ਕਿ ਉਸ ਦਾ ਬੱਚਾ ਨੂਰ (7) ਛੱਤ ’ਤੇ ਚੜ੍ਹ ਗਿਆ ਤੇ ਗਰਿੱਲਾਂ ਨੂੰ ਹੱਥ ਪਾ ਲਿਆ, ਜਿਸ ਕਾਰਨ ਉਹ ਗਰਿੱਲਾਂ ਸਮੇਤ ਛੱਤ ਤੋਂ ਹੇਠਾਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਰਾਣੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਬੱਚੇ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ, ਜਿਥੋਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਕੀਤੀ ਖੁਦਕੁਸ਼ੀ


Anuradha

Content Editor

Related News