ਜ਼ਹਿਰੀਲੀ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ

11/04/2020 3:26:34 PM

ਬਟਾਲਾ (ਜ. ਬ.): ਬੀਤੀ ਸ਼ਾਮ ਅਚਲੀ ਗੇਟ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ 'ਚ ਵੱਡਾ ਖ਼ੁਲਾਸਾ, ਗੈਂਗਸਟਰਾਂ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਅਰੁਣ ਕੁਮਾਰ ਪੁੱਤਰ ਸਤਪਾਲ ਵਾਸੀ ਭੁੱਲਰ ਕਾਲੋਨੀ ਅਚਲੀ ਗੇਟ, ਜਿਸ ਦੀ ਦੁੱਧ ਦੀ ਡੇਅਰੀ ਸੀ ਅਤੇ ਇਸ ਨੇ ਇਕ ਮਾਮ ਨਾਂ ਦੇ ਗੁੱਜਰ ਤੋਂ ਪੈਸੇ ਲੈਣੇ ਸਨ। ਗੁੱਜਰ ਪੈਸੇ ਨਹੀਂ ਸੀ ਦਿੰਜਾ, ਇਸੇ ਗੱਲ ਨੂੰ ਲੈ ਕੇ ਇਹ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਣ ਇਸ ਨੇ ਬੀਤੀ ਦੇਰ ਸ਼ਾਮ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਇਸ ਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਮਰਨ ਵਾਲੇ ਦੀ ਪਤਨੀ ਪ੍ਰੀਤ ਦੇ ਬਿਆਨਾਂ 'ਤੇ ਮਾਮ ਗੁੱਜਰ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹੈਵਾਨੀਆਂ ਦੀਆਂ ਹੱਦਾਂ ਪਾਰ, 30 ਸਾਲਾ ਜਨਾਨੀ ਨੂੰ ਨੌਜਵਾਨਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ


Baljeet Kaur

Content Editor

Related News