ਗੁਰਦਾਸਪੁਰ ਤੋਂ ਖੋਹੀ ਵਰਨਾ ਕਾਰ ਚੀਮਾ ਖੁੱਡੀ ਤੋਂ ਬਰਾਮਦ

09/10/2020 1:59:42 PM

ਬਟਾਲਾ/ਸ੍ਰੀ ਹਰਗੋਬਿੰਦਪੁਰ (ਬੇਰੀ, ਬੱਬੂ, ਰਮੇਸ਼) : ਬੀਤੀ 4 ਸਤੰਬਰ ਨੂੰ ਗੁਰਦਾਸਪੁਰ ਤੋਂ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਖੋਹੀ ਚਿੱਟੇ ਰੰਗ ਦੀ ਵਰਨਾ ਕਾਰ ਲਾਵਾਰਿਸ ਹਾਲਤ 'ਚ ਪਿੰਡ ਚੀਮਾ ਖੁੱਡੀ ਦੀ ਸੇਂਟ ਮੈਰੀ ਕੈਥੋਲਿਕ ਚਰਚ ਦੇ ਨਜ਼ਦੀਕ ਤੋਂ ਬਰਾਮਦ ਹੋਈ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਡੀ. ਗੁਰਦਾਸਪੁਰ ਰਾਜੇਸ਼ ਕੱਕੜ, ਐੱਸ. ਐੱਚ. ਓ. ਸ੍ਰੀ ਹਰਗੋਬਿੰਦਪੁਰ ਪਰਮਿੰਦਰ ਸਿੰਘ, ਏ. ਐੱਸ. ਆਈ. ਸਰਵਣ ਸਿੰਘ ਪੁਲਸ ਫੋਰਸ ਅਤੇ ਫਿੰਗਰ ਪ੍ਰਿੰਟ ਟੀਮ ਸਮੇਤ ਮੌਕੇ 'ਤੇ ਪਹੁੰਚੇ। 

ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼

ਇਸ ਦੌਰਾਨ ਡੀ. ਐੱਸ. ਪੀ. ਡੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ 4 ਸਤੰਬਰ ਨੂੰ ਅਣਪਛਾਤੇ ਲੁਟੇਰਿਆਂ ਨੇ ਗੁਰਦਾਸਪੁਰ ਤੋਂ ਹਥਿਆਰਾਂ ਦੀ ਨੋਕ 'ਤੇ ਇਕ ਵਰਨਾ ਕਾਰ ਖੋਹੀ ਗਈ ਸੀ, ਜੋ ਅੱਜ ਪਿੰਡ ਚੀਮਾ ਖੁੱਡੀ ਦੀ ਸੇਂਟ ਮੈਰੀ ਕੈਥੋਲਿਕ ਚਰਚ ਦੇ ਨਜ਼ਦੀਕ ਤੋਂ ਲਾਵਾਰਿਸ ਹਾਲਤ 'ਚ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿੰਗਰ ਪ੍ਰਿੰਟ ਟੀਮ ਵੱਲੋਂ ਕਾਰ ਤੋਂ ਫਿੰਗਰ ਪ੍ਰਿੰਟ ਲਏ ਜਾ ਰਹੇ ਹਨ ਅਤੇ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਲੁਟੇਰੇ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਫ਼ਨੇ ਵੇਖਣ ਵਾਲੇ ਹੋ ਜਾਣ ਸਾਵਧਾਨ, ਇੰਝ ਵੱਜ ਰਹੀ ਹੈ ਠੱਗੀ

Baljeet Kaur

This news is Content Editor Baljeet Kaur