ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ

07/16/2020 10:33:57 AM

ਬਟਾਲਾ (ਗੋਰਾਇਆ, ਬੇਰੀ) : ਐਕਸਾਈਜ਼ ਵਿਭਾਗ ਦੀ ਟੀਮ ਨੇ ਪਿੰਡਾਂ 'ਚ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ। ਇਸ ਸਬੰਧੀ ਇੰਸ. ਸੁਰਿੰਦਰ ਕਾਹਲੋਂ ਅਤੇ ਅਜੈ ਕੁਮਾਰ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਪੁਲਸ ਪਾਰਟੀ ਸਮੇਤ ਸਰਕਲ ਹਰਚੋਵਾਲ ਅਧੀਨ ਪੈਂਦੇ ਪਿੰਡ ਕਠਾਵਾ, ਹਰਚੋਵਾਲ, ਕੀੜੀ, ਭਾਮ, ਭਾਮੜੀ, ਊਧਨਵਾਲ, ਕੋਹਾਲੀ ਆਦਿ 'ਚ ਛਾਪੇਮਾਰੀ ਕਰ ਕੇ 1500 ਐੱਮ. ਐੱਲ. ਨਾਜਾਇਜ਼ ਸ਼ਰਾਬ ਅਤੇ 1500 ਕਿਲੋ ਲਾਹਣ ਬਰਾਮਦ ਕੀਤੀ, ਜਿਸਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਉੱਪਲ, ਏ. ਐੱਸ. ਆਈ. ਬਲਵਿੰਦਰ, ਏ. ਐੱਸ. ਆਈ. ਗੁਰਦੇਵ, ਐੱਚ. ਸੀ. ਸ਼ਾਹੀ, ਸੁਬੇਗ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ, ਐੱਚ. ਸੀ. ਅਨੀਤਾ ਕੁਮਾਰੀ, ਬੇਵੀ ਆਦਿ ਮੌਜੂਦ ਸਨ।


Baljeet Kaur

Content Editor

Related News