ਬਟਾਲਾ ’ਚ ਕਿਤਾਬਾਂ ਦੀ ਦੁਕਾਨ ਤੇ ਗੋਦਾਮਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

04/11/2021 12:11:27 PM

ਬਟਾਲਾ (ਗੁਰਪ੍ਰੀਤ): ਬਟਾਲਾ ਦੀ ਜੈਲਘਰ ਮਾਰਕੀਟ ’ਚ ਅੱਜ ਸਵੇਰੇ ਕਰੀਬ 7 ਵਜੇ ਕਿਤਾਬਾਂ ਦੀ ਦੁਕਾਨ ਅਤੇ ਦੋ ਵੱਡੇ ਗੋਦਾਮਾਂ ਵਿਚ ਅਚਾਨਕ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ’ਤੇ  ਤੇ ਕਾਬੂ ਪਾਉਣ ਲਈ ਕਰੀਬ 3 ਘੰਟੇ ਦੀ ਮੁਸ਼ਕਤ ਕਰਨੀ ਪਾਈ, ਉਥੇ ਹੀ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਵੱਖ-ਵੱਖ ਗਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

PunjabKesari 

ਬਟਾਲਾ ਦੀ ਜੈਲਘਰ ਮਾਰਕੀਟ ’ਚ ਸਥਿਤ ਮਹਿਰਾ ਬੁਕ ਸਟੋਰ ਦੇ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਦੁਕਾਨਾਂ ਦੇ ਉਪਰ ਬਣੇ ਗੋਦਾਮਾਂ ’ਚ ਅੱਗ ਪੂਰੀ ਤਰ੍ਹਾਂ ਭੱਖ ਰਹੀ ਸੀ ਅਤੇ ਪੁਲਸ ਵੀ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਜਿਨ੍ਹਾਂ ਵਲੋਂ ਇਸ ਅੱਗ ਤੇ ਕਾਬੂ ਪਇਆ ਜਾ ਰਿਹਾ ਹੈ, ਉੱਥੇ ਹੀ ਦੁਕਾਨ ਮਾਲਕ ਮੁਤਾਬਕ ਕਿ ਉਨ੍ਹਾਂ ਦੇ ਗੋਦਾਮ ਅਤੇ ਦੁਕਾਨ ਸਭ ਸੜ ਕੇ ਸਵਾਹ ਹੋ ਗਏ ਹਨ ਅਤੇ ਕਰੀਬ 70-80 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਉੱਥੇ ਹੀ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Shyna

Content Editor

Related News