ਬਟਾਲਾ ''ਚ 19 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

11/28/2020 1:05:56 AM

ਬਟਾਲਾ, (ਬੇਰੀ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ 19 ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਹੁਣ ਤੱਕ ਇਸ ਜ਼ਿਲ੍ਹੇ ਅੰਦਰ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 7355 ਤੱਕ ਪਹੁੰਚ ਗਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 7 ਹਜ਼ਾਰ 874 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 1 ਲੱਖ 98 ਹਜ਼ਾਰ 890 ਨੈਗਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 7355 ਮਰੀਜ਼ ਪਾਜ਼ੇਟਿਵ ਪਾ ਚੁੱਕੇ ਹਨ ਜਦੋਂ ਕਿ 1557 ਸੈਂਪਲਾਂ ਦੀਆਂ ਰਿਪੋਰਟਾਂ ਪੈਡਿੰਗ ਹਨ। ਉਨ੍ਹਾਂ ਦੱਸਿਆ ਕਿ 34 ਮਰੀਜ਼ਾਂ ਹੋਰ ਜ਼ਿਲਿਆਂ ਵਿਚ ਜੇਰੇ ਇਲਾਜ ਹਨ, ਜਦ ਕਿ ਗੁਰਦਾਸਪੁਰ 'ਚ 1, ਕੇਂਦਰੀ ਜੇਲ ਵਿਖੇ 2, ਤਿੱਬੜੀ ਕੈਂਟ ਵਿਖੇ 30 ਪੀੜਤ ਦਾਖਲ ਹਨ। 103 ਪੀੜਤਾਂ ਨੂੰ ਕੋਈ ਲੱਛਣ ਨਾ ਹੋਣ ਕਾਰਨ ਘਰਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਤੋਂ ਪੀੜਤ 6969 ਵਿਅਕਤੀਆਂ ਨੇ ਫਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 6876 ਪੀੜਤ ਠੀਕ ਹੋਏ ਹਨ ਅਤੇ 93 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਇਸ ਮੌਕੇ ਐਕਟਿਵ ਕੇਸਾਂ ਦੀ ਗਿਣਤੀ 170 ਹੈ, ਜਦ ਕਿ 217 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।


Deepak Kumar

Content Editor

Related News