ਬਾਸਮਤੀ ਦੀ ਥਾਂ ਪਰਮਲ ਦੀਆਂ ਘੱਟ ਸਮੇਂ ''ਚ ਪੱਕਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇ ਰਹੇ ਨੇ ਕਿਸਾਨ

05/14/2021 6:23:13 PM

ਗੁਰਦਾਸਪੁਰ (ਹਰਮਨ) - ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਜਰਵੇਸ਼ਨ ਆਫ ਸਬ- ਸਾਇਲ ਵਾਟਰ ਐਕਟ ਤਹਿਤ ਕਿਸਾਨਾਂ ਨੂੰ 10 ਮਈ ਤੋਂ ਝੋਨੇ ਦੀ ਪਨੀਰੀ ਲਗਾਉਣ ਦੀ ਇਜਾਜਤ ਦਿੱਤੇ ਜਾਣ ਕਾਰਨ ਕਿਸਾਨਾਂ ਨੇ ਪੂਰੇ ਜੋਰ ਸ਼ੋਰ ਨਾਲ ਪਨੀਰੀ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਸਾਨ ਅਗਲੇ ਮਹੀਨੇ 10 ਜੂਨ ਤੋਂ ਝੋਨੇ ਦੀ ਲਵਾਈ ਕਰ ਸਕਣਗੇ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਵਿਧੀ ਰਾਹੀਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਜ਼ਿਆਦਾਤਰ ਕਿਸਾਨਾਂ ਵੱਲੋਂ ਬਾਸਮਤੀ ਦੀ ਕਾਸ਼ਤ ਦੀ ਥਾਂ ਪਰਮਲ ਦੀਆਂ ਕਿਸਮਾਂ ਦੀ ਕਾਸ਼ਤ ਵੱਲ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਗੈਰ ਪ੍ਰਮਾਣਿਤ ਕਿਸਮ ਪੂਸਾ-44, ਪੀਲੀ ਪੂਸਾ ਆਦਿ ਦੀ ਕਾਸ਼ਤ ਨਾ ਕਰਨ ਲਈ ਕਿਹਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਕਿਸਾਨ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਕਿਸਮਾਂ ਦੀ ਚੋਣ ਕਰਨ ਮੌਕੇ ਸਿਫਾਰਸ਼ਸ਼ੁਦਾ ਕਿਸਮਾਂ ਨੂੰ ਹੀ ਤਰਜੀਹ ਦੇਣ। ਉਨਾਂ ਦੱਸਿਆ ਕਿ ਪੀਆਰ-129 ਪਰਮਲ ਦੀ ਪੁਰਾਣੀ ਕਿਸਮ ਪੀਏਯੂ-201 ਦਾ ਸੋਧਿਆ ਹੋਇਆ ਰੂਪ ਹੈ, ਜੋ ਲੁਆਈ ਤੋਂ ਤਕਰੀਬਨ 108 ਦਿਨਾਂ ਬਾਅਦ ਪੱਕ ਜਾਂਦੀ ਹੈ ਅਤੇ ਝੁਲਸ ਰੋਗ ਦੇ ਦਸ ਦੇ ਕਰੀਬ ਜੀਵਾਣੂੰਆਂ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੀ ਪਨੀਰੀ ਨੂੰ 20-25 ਮਈ ਵਿਚਕਾਰ ਬੀਜ ਦੇਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ : 7 ਸਾਲਾ ਮਾਸੂਮ ਦੇ ਚਿਹਰੇ 'ਤੇ ਸੈਨੇਟਾਈਜ਼ਰ ਪਾ ਲਾਈ ਅੱਗ

111 ਦਿਨਾਂ 'ਚ ਪੱਕਦੀ ਹੈ ਪੀ.ਆਰ.-128
ਪੀ.ਆਰ.-129 ਦੇ ਨਾਲ ਮਿਲਦੀ ਪੀ.ਆਰ.-128 ਕਿਸਮ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 30.5 ਕੁਇਟਲ ਪ੍ਰਤੀ ਏਕੜ ਦਾ ਔਸਤਨ ਝਾੜ ਦਿੰਦੀ ਹੈ। ਪੀ.ਏ.ਯੂ. ਨੇ ਪੀ.ਆਰ.-128 ਅਤੇ ਪੀ.ਆਰ.-129 ਨੂੰ ਪਿਛਲੇ ਸਾਲ ਮਾਨਤਾ ਦਿੱਤੀ ਸੀ। ਇਸ ਤੋਂ ਇਲਾਵਾ ਪੀ.ਆਰ.-127, ਪੀ.ਆਰ.-126, ਪੀ.ਆਰ.-124, ਪੀ.ਆਰ.-122, ਪੀ.ਆਰ.-121, ਪੀ.ਆਰ.-114 ਆਦਿ ਪ੍ਰਮਾਣਿਤ ਕਿਸਮਾਂ ਕ੍ਰਮਵਾਰ 30., 30, 30.5, 31.5, 30.5 ਅਤੇ 27.5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਕਦੋਂ ਬੀਜਣੀ ਚਾਹੀਦੀ ਹੈ ਪਨੀਰੀ
ਪੀ.ਆਰ.-122, ਪੀ.ਆਰ.-121 ਅਤੇ ਪੀ.ਆਰ.-114 ਦੀ ਪਨੀਰੀ 20 ਤੋਂ 25 ਮਈ ਵਿਚਕਾਰ ਬੀਜਣੀ ਚਾਹੀਦੀ ਹੈ, ਜਦੋਂਕਿ ਪੀ.ਆਰ.-124 ਅਤੇ ਪੀ.ਆਰ.-127 ਦੀ ਪਨੀਰੀ 25-31 ਮਈ ਵਿਚਕਾਰ ਬੀਜਣੀ ਚਾਹੀਦੀ ਹੈ। ਪੀ.ਆਰ.-126 ਦੀ ਪਨੀਰੀ 25 ਮਈ ਤੋਂ 5 ਜੂਨ ਵਿਚਕਾਰ ਬੀਜਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.-124 ਅਤੇ 126 ਤੋਂ ਜ਼ਿਆਦਾ ਪੈਦਾਵਾਰ ਲੈਣ ਲਈ 25-30 ਦਿਨਾਂ ਦੀ ਪਨੀਰੀ ਲਗਾਉਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’

ਦਵਾਈ ਨਾਲ ਸੋਧ ਕੇ ਬੀਜਣੀ ਚਾਹੀਦੀ ਹੈ ਪਨੀਰੀ
ਉਨ੍ਹਾਂ ਦੱਸਿਆ ਕਿ ਪਨੀਰੀ ਬੀਜਣ ਤੋਂ ਪਹਿਲਾਂ ਪ੍ਰਤੀ ਏਕੜ 8 ਕਿਲੋ ਗਿੱਲੇ ਬੀਜ ਨੂੰ 24 ਗ੍ਰਾਮ ਸਪਰਿੰਟ 75 ਡਬਲਯੂ.ਐੱਸ. ਦਵਾਈ ਨਾਲ ਸੋਧਣਾ ਚਾਹੀਦਾ ਹੈ। ਇਹ ਦਵਾਈ 80 ਤੋਂ 120 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤੀ ਜਾਵੇ। ਪਨੀਰੀ ਦੇ ਨਵੇਂ ਪੱਤੇ ਪੀਲੇ ਪੈਣ 'ਤੇ ਫੈਰਸ ਸਲਫੇਟ ਦੇ 3 ਛਿੜਕਾਅ ਇਕ-ਇਕ ਹਫ਼ਤੇ ਦੇ ਫਰਕ 'ਤੇ ਕਰਨੇ ਚਾਹੀਦੇ ਹਨ। ਛਿੜਕਾਅ ਲਈ ਅੱਧਾ ਤੋਂ ਇੱਕ ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਹਿਸਾਬ ਨਾਲ ਵਰਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’


rajwinder kaur

Content Editor

Related News