ਦੁਬਈ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਨੇ ਕੀਤਾ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

07/15/2022 5:40:05 PM

ਅੰਮ੍ਰਿਤਸਰ : ਵੀਰਵਾਰ ਸਵੇਰੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਦੁਬਈ ਦੀ ਫਲਾਈਟ 2 ਘੰਟੇ ਲੇਟ ਪਹੁੰਚੀ। ਇਸ ਫਲਾਈਟ 'ਚ 200 ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 60 ਤੋਂ ਵੱਧ ਯਾਤਰੀਆਂ ਦਾ ਸਾਮਾਨ ਦੁਬਈ ਤੋਂ ਫਲਾਈਟ 'ਚ ਲੋਡ ਨਹੀਂ ਕੀਤਾ ਗਿਆ। ਆਪਣਾ ਸਾਮਾਨ ਨਾ ਮਿਲਣ ਕਾਰਨ ਸੈਲਾਨੀਆਂ ਵੱਲੋਂ ਏਅਰਪੋਰਟ 'ਤੇ ਹੰਗਾਮਾ ਕੀਤਾ ਗਿਆ।

ਇਹ ਵੀ ਪੜ੍ਹੋ- ਮੀਂਹ ਨੇ ਕਰਾਈ ਹਰ ਥਾਂ ਤੌਬਾ-ਤੌਬਾ, ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫ਼ਸਲ 'ਚ ਭਰਿਆ ਪਾਣੀ

ਇਹ ਫਲਾਈਟ ਰੋਜ਼ ਰਾਤ 10.45 ਵਜੇ ਦੁਬਈ ਤੋਂ ਰਵਾਨਾ ਹੁੰਦੀ ਹੈ ਅਤੇ ਤੜਕੇ ਸਵੇਰੇ 3.20 'ਤੇ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰਦੀ ਹੈ। ਪਰ ਬੁੱਧਵਾਰ ਰਾਤ ਨੂੰ ਦੁਬਈ ਏਅਰਪੋਰਟ ਦੀ ਲਗਿਜ਼ ਬੈਲਟ ਖ਼ਰਾਬ ਹੋਣ ਕਾਰਨ ਫਲਾਈਟ ਨੇ 12.41 ਵਜੇ ਉਡਾਣ ਭਰੀ। ਇਸ ਤੋਂ ਬਾਅਦ ਜਦੋਂ ਫਲਾਈਟ ਨੇ 2 ਘੰਟੇ ਲੇਟ ਏਅਰਪੋਰਟ 'ਤੇ ਲੈਂਡਿੰਗ ਕੀਤੀ ਤਾਂ ਲਗਿਜ਼ ਬੈਲਟ 'ਤੇ 60 ਤੋਂ ਜ਼ਿਆਦਾ ਯਾਤਰੀਆਂ ਦਾ ਸਾਮਾਨ ਨਹੀਂ ਆਇਆ, ਜਿਸ ਕਾਰਨ ਲੋਕ ਭੜਕ ਗਏ। ਸਾਮਾਨ ਨੂੰ ਦੇਖਦਿਆਂ ਲੋਕ ਇਧਰ-ਓਧਰ ਘੁੰਮਣ ਲੱਗ ਗਏ। ਇਸ ਤੋਂ ਬਾਅਦ ਲੋਕਾਂ ਨੇ ਚੰਗਾ ਹੰਗਾਮਾ ਕੀਤਾ। ਮਾਹੌਲ ਨੂੰ ਸ਼ਾਂਤ ਕਰਵਾਉਂਦਿਆਂ ਏਅਰਲਾਇਨਸ ਨੇ ਸਭ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਾਮਾਨ ਦੁਬਈ ਦੀ ਦੂਸਰੀ ਫਲਾਈਟ ਰਾਹੀਂ ਲਿਆਂਦਾ ਜਾਵੇਗੀ , ਜਿਸ ਨੂੰ ਕੰਪਨੀ ਵੱਲੋਂ ਲੋਕਾਂ ਦੇ ਘਰਾਂ 'ਤੱਕ ਪਹੁੰਚਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha