ਅਵਤਾਰ ਸਿੰਘ ਕਲੇਰ ਦੀ ਲੈਂਡ ਮਾਰਗੇਜ ਬੈਂਕ ਵੱਜੋਂ ਹੋਈ ਤਾਜਪੋਸ਼ੀ

01/25/2021 5:04:55 PM

ਪਠਾਨਕੋਟ (ਅਦਿਤਿਆ, ਰਾਜਨ) - ਅੱਜ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਜੇਲਾਂ ਅਤੇ ਸਹਿਕਾਰਤਾ ਵਿਭਾਗ ਪੰਜਾਬ ਦੇ‌ ਪੂਰਨ ਆਸ਼ੀਰਵਾਦ ਨਾਲ ਮਾਣਯੋਗ ਵਿਧਾਇਕ ਪਠਾਨਕੋਟ ਅਤੇ ਵਿਕਾਸ ਦੇ ਮਸੀਹਾ ਸ੍ਰੀ ਅਮਿਤ ਵਿੱਜ ਦੀ ਹਾਜ਼ਰੀ ਵਿਚ ਅਵਤਾਰ ਸਿੰਘ ਕਲੇਰ ਨੇ ਲੈਂਡ ਮਾਰਗੇਜ ਬੈਂਕ‌ ਪਠਾਨਕੋਟ ਦਾ ਅਹੁੱਦਾ ਸੰਭਾਲਿਆ। ਇਸ ਮੌਕੇ ਵਿਧਾਇਕ ਪਠਾਨਕੋਟ ਸ੍ਰੀ ਅਮਿਤ‌ ਵਿਜ ਨੇ ਅਵਤਾਰ ਸਿੰਘ ਕਲੇਰ ਦਾ ਮੂੰਹ‌ ਮਿਠਾ ਕਰਵਾਇਆ ਅਤੇ ਫਿਰ ਉਨ੍ਹਾਂ ਨੂੰ ਚੇਅਰਮੈਂਨ‌ ਦੀ ਕੁਰਸੀ ’ਤੇ ਬਿਠਾਇਆ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

ਇਸ ਵਿਸ਼ੇਸ਼ ਮੌਕੇ ’ਤੇ ਸੀਨੀਅਰ‌ ਕਾਂਗਰਸੀ ਲੀਡਰ ਪੰਨਾ ਲਾਲ ਭਾਟੀਆ, ਆਸੀਸ ਵਿਜ, ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਂਨ ਦਵਿੰਦਰ ਸਿੰਘ ਦਰਸੀ, ਵਿਨੇ ਮਹਾਜ਼ਨ, ਸਾਬਕਾ ਮੰਤਰੀ ਰਮਨ ਭੱਲਾ, ਯੋਗੀ‌ ਸੇਠ, ਜੁਗਲ‌ ਕਿਸ਼ੋਰ, ਬਿੱਟਾ ਕਾਟਲ, ਰਕੇਸ਼ ਬੱਬਲੀ, ਅਸ਼ਵਨੀ ਕੁਮਾਰ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ, ਕਾਰਤਿਕ ਵਡੈਹਰਾ ਅਤੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

rajwinder kaur

This news is Content Editor rajwinder kaur